Talwinder Singh Parmar
ਤਲਵਿੰਦਰ ਸਿੰਘ ਪਰਮਾਰ
ਜੱਥੇਦਾਰ ਤਲਵਿੰਦਰ ਸਿੰਘ ਪਰਮਾਰ ਦਾ ਇਤਿਹਾਸ ਕਾਪੀ ਕਰਕੇ ਰੱਖ ਲਉ ।
ਖਤ੍ਰੀ ਸੋ ਜੁ ਕਰਮਾ ਕਾ ਸੂਰੁ ॥ ਪੁੰਨ ਦਾਨ ਕਾ ਕਰੈ ਸਰੀਰੁ ॥
ਖੇਤੁ ਪਛਾਣੈ ਬੀਜੈ ਦਾਨੁ ॥ ਸੋ ਖਤ੍ਰੀ ਦਰਗਹ ਪਰਵਾਣੁ ॥
ਲਬੁ ਲੋਭੁ ਜੇ ਕੂੜੁ ਕਮਾਵੈ ॥ ਅਪਣਾ ਕੀਤਾ ਆਪੇ ਪਾਵੈ ॥
ਜਥੇਦਾਰ ਸ਼ਹੀਦ ਭਾਈ ਤਲਵਿੰਦਰ ਸਿੰਘ ਬੱਬਰ
(26 ਫਰਵਰੀ 1944-15 ਅਕਤੂਬਰ 1992)
ਬਿਸਤ ਦੋਆਬ ਨਹਿਰ ਕੰਢੇ ਵਸਿਆ ਪਰਮਾਰ ਰਾਜਪੂਤਾਂ ਦਾ ਪਿੰਡ ਪਾਂਛਟਾ, ਤਹਿਸੀਲ ਫਗਵਾੜਾ ਜ਼ਿਲ੍ਹਾ ਕਪੂਰਥਲਾ। ਪਿਤਾ ਸ. ਜਮੀਅਤ ਸਿੰਘ ਪਰਮਾਰ ਅਤੇ ਮਾਤਾ ਸੁਰਜੀਤ ਕੌਰ ਦੇ ਘਰ 26 ਫ਼ਰਵਰੀ 1944 ਨੂੰ ਜਨਮੇ ਪੁੱਤਰ ਦਾ ਨਾਮ ਤਲਵਿੰਦਰ ਸਿੰਘ ਰੱਖਿਆ। ਸਰਦਾਰ ਜਮੀਅਤ ਸਿੰਘ ਦੇ ਦੋ ਵਿਆਹ ਹੋਏ ਪਹਿਲਾ ਬੀਬੀ ਧੰਨ ਕੌਰ ਅਤੇ ਦੂਜਾ ਬੀਬੀ ਸੁਰਜੀਤ ਨਾਲ਼ ਹੋਇਆ ਸੀ। ਬੀਬੀ ਧੰਨ ਕੌਰ ਦੇ ਤਿੰਨ ਧੀਆਂ ਅਤੇ ਇੱਕ ਪੁੱਤਰ ਜਨਮੇ ਅਤੇ ਬੀਬੀ ਸੁਰਜੀਤ ਕੌਰ ਨੂੰ ਤਿੰਨ ਪੁੱਤਰ ਸ. ਤਲਵਿੰਦਰ ਸਿੰਘ, ਸ. ਸਵਰਨ ਸਿੰਘ ਤੇ ਸ. ਕੁਲਵਰਨ ਸਿੰਘ ਹੋਏ। ਬੀਬੀ ਧੰਨ ਕੌਰ ਦੀ ਕੁੱਖੋਂ ਸ. ਮਹਿੰਦਰ ਸਿੰਘ ਦਾ ਜਨਮ ਹੋਇਆ ਸੀ। ਇਸ ਤਰਾਂ ਭਾਈ ਤਲਵਿੰਦਰ ਸਿੰਘ ਹੁਣੀ 4 ਭਰਾ ਮਹਿੰਦਰ ਸਿੰਘ, ਕੁਲਵਰਨ ਸਿੰਘ, ਸਵਰਨ ਸਿੰਘ ਮੋਹਿੰਦਰ ਅਤੇ ਤਲਵਿੰਦਰ ਸਿੰਘ। 5 ਭੈਣਾਂ ਮਹਿੰਦਰਾ ਕੌਰ , ਸਵਰਨ ਕੌਰ, ਸੰਤੋਖ ਕੌਰ ਹਰਬੰਸ ਕੌਰ ਅਤੇ ਮੋਹਿੰਦਰ ਗੁਰਚਰਨ ਕੌਰ ਸਨ।
ਦਸਵੀਂ ਤਕ ਪੜ੍ਹਾਈ ਪਿੰਡ ਪਾਂਛਟਾ ਦੇ ਹਾਈ ਸਕੂਲ ਤੋਂ ਕੀਤੀ। ਪਰਿਵਾਰ ਦਾ ਮੁੱਖ ਕਿੱਤਾ ਜੱਦੀ ਜਮੀਨ ਤੇ ਖੇਤੀਬਾੜੀ ਕਰਨਾ ਸੀ। ਖੁੱਲ੍ਹੇ-ਡੁੱਲ੍ਹੇ ਦਾ ਮਾਲਕ ਤਲਵਿੰਦਰ ਸਿੰਘ ਵੀ ਇਹੋ ਕੰਮ ਵਿੱਚ ਰੁੱਝ ਗਿਆ। ਇੱਕ ਸਿੱਧਾ ਸਾਦਾ ਨੌਜਵਾਨ ਕੱਲ ਆਪਣੇ ਸਮਾਜ ਲਈ ਇੰਨਾ ਵੱਡਾ ਕੰਮ ਕਰ ਜਾਵੇਗਾ।
ਉਮਰ 20 ਕੁ ਸਾਲ ਦੀ ਹੋਈ ਤਾਂ 1964 ਵਿੱਚ ਭਾਈ ਸਾਹਿਬ ਦਾ ਵਿਆਹ ਬੀਬੀ ਸੁਰਿੰਦਰ ਕੌਰ ਪੁਤਰੀ ਸ. ਚੰਨਣ ਸਿੰਘ ਮਿਨਹਾਸ ਪਿੰਡ ਪਧਿਆਣਾ ਜ਼ਿਲ੍ਹਾ ਜਲੰਧਰ ਨਾਲ ਹੋ ਗਿਆ। ਕੁੱਝ ਸਮਾਂ ਬੀਤਣ ਤੇ ਘਰ ਵਿੱਚ ਇੱਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਮ ਜਸਵਿੰਦਰ ਸਿੰਘ ਰੱਖਿਆ ਗਿਆ।
1880 ਤੋਂ ਬਾਅਦ ਅਤੇ 20ਵੀਂ ਸਦੀ ਦੇ ਦੂਜੇ ਦਹਾਕੇ ਵਿੱਚ ਅੰਗਰੇਜਾਂ ਨੇ ਦੋਆਬੇ ਅਤੇ ਹੋਰ ਪੰਜਾਬ ਦੇ ਇਲਾਕਿਆਂ ਵਿੱਚ Land Acquisition Act ਬਣਾ ਕੇ ਜਮੀਨਾਂ ਮਰੂਸੀਆਂ ਨੂੰ ਦੇ ਦਿੱਤੀਆਂ। ਦੋਆਬੇ ਦੇ ਰਾਜਪੂਤਾਂ ਨੇ ਆਪਣੀਆਂ ਬਹੁਤੀਆਂ ਜਮੀਨਾਂ ਤੇ ਮਰੂਸੀ ਬਿਠਾਏ ਸਨ। ਦੇਸ਼ ਆਜ਼ਾਦ ਹੋ ਗਿਆ। ਕਾਨੂੰਨਾਂ ਨਾਲ ਬਿਸਤ ਦੋਆਬੇ ਦੇ ਲੋਕਾਂ ਤੇ ਬਹੁਤ ਅਸਰ ਪਿਆ। ਪੀੜ੍ਹੀ ਦਰ ਪੀੜ੍ਹੀ ਜਮੀਨਾਂ ਘਟਣ ਲੱਗੀਆਂ। ਇਨ੍ਹਾਂ ਲੋਕਾਂ ਵਿੱਚ ਦੂਸਰੇ ਦੇਸ਼ਾਂ ਵਿੱਚ ਜਾ ਕੇ ਵਸਣ ਦੀ ਇੱਛਾ ਵਧੀ। ਇਹੋ ਹਾਲ ਬੱਬਰ ਤਲਵਿੰਦਰ ਸਿੰਘ ਪਰਮਾਰ ਦੇ ਪਰਿਵਾਰ ਦਾ ਵੀ ਹੋਇਆ। 1970 ਤੋਂ ਬਾਅਦ ਇਹ ਪਰਿਵਾਰ ਕਨੈਡਾ ਜਾ ਵਸਿਆ। ਇਥੇ ਆ ਕੇ ਉਨ੍ਹਾਂ ਦੇ ਘਰ ਇੱਕ ਪੁੱਤਰ ਨਰਿੰਦਰ ਸਿੰਘ ਅਤੇ ਪੁਤਰੀ ਰਜਿੰਦਰ ਕੌਰ ਦਾ ਜਨਮ ਹੋਇਆ।
1975 ਵਿੱਚ ਕਨੈਡਾ ਤੋਂ ਸਿੱਖਾਂ ਦਾ ਇੱਕ ਜਥਾ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਣਾ ਲਈ ਰਵਾਨਾ ਹੋਇਆ। ਇਨ੍ਹਾਂ ਵਿੱਚ ਭਾਈ ਤਲਵਿੰਦਰ ਸਿੰਘ ਵੀ ਸੀ। ਇਥੇ ਆ ਕੇ ਗੁਰਦਵਾਰਾ ਪੰਜਾਂ ਸਾਹਿਬ ਵਿਖੇ ਅੰਮ੍ਰਿਤ ਛਕਿਆ। ਅਗਲੇ ਹੀ ਸਾਲ ਸਾਰਾ ਪਰਿਵਾਰ ਅੰਮ੍ਰਿਤਧਾਰੀ ਹੋ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਸਾਥੀ ਇਕੱਠੇ ਕੀਤੇ ਅਤੇ ਧਰਮ ਪ੍ਰਚਾਰ ਦਾ ਕੰਮ ਆਰੰਭਿਆ।
ਬਦਕਿਸਮਤੀ ਨਾਲ 13 ਅਪ੍ਰੈਲ 1978 ਵਿੱਚ ਨਿਰੰਕਾਰੀ ਕਾਂਡ ਹੋ ਗਿਆ ਜਿਸ ਵਿੱਚ 13 ਸਿੱਖ ਸ਼ਹੀਦ ਹੋ ਗਏ। ਇਹ ਕਾਂਡ ਸਿੱਖਾਂ ਦੇ ਦਿਲਾਂ ਤੇ ਛਾਪ ਛੱਡ ਗਿਆ। ਕੇਂਦਰ ਅਤੇ ਪੰਜਾਬ ਸਰਕਾਰ ਸਿੱਖਾਂ ਨੂੰ ਬਣਦਾ ਇਨਸਾਫ ਨਾ ਦੇ ਸਕੀਆਂ। ਇਸ ਰੋਸ ਨੇ ਇੱਕ ਲਹਿਰ ਦਾ ਰੂਪ ਧਾਰਨ ਕਰ ਲਿਆ। ਨਿਰੰਕਾਰੀ ਕਾਂਡ ਦਾ ਸਾਰੀ ਦੁਨੀਆ ਵਿੱਚ ਰਹਿੰਦੇ ਸਿੱਖਾਂ ਨੂੰ ਰੋਸ ਹੋਇਆ। ਤਲਵਿੰਦਰ ਸਿੰਘ ਪਰਮਾਰ ਨੂੰ ਵੀ ਬਹੁਤ ਮਹਿਸੂਸ ਹੋਇਆ। ਪਰਮਾਰ ਵੰਸ਼ ਸ਼ੁਰੂ ਤੋਂ ਹੀ ਜ਼ੁਲਮ ਖਿਲਾਫ ਲੜਦਾ ਆਇਆ ਹੈ। ਗੁਰੂ ਹਰਿਗੋਬਿੰਦ ਸਾਹਿਬ ਦੀ ਫੌਜ ਵਿੱਚ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਵਿੱਚ ਬਹੁਗਿਣਤੀ ਪਰਮਾਰ (ਪਵਾਰ) ਵੰਸ਼ ਦੀ ਹੀ ਰਹੀ ਹੈ। ਆਕਾਲੀ ਫੂਲਾ ਸਿੰਘ ਵਰਗੇ ਯੋਧੇ ਵੀ ਇਸੇ ਵੰਸ਼ ਵਿੱਚ ਪੈਦਾ ਹੋਏ। ਹੁਸ਼ਿਆਰ ਸਿੰਘ ਦੁਲੇਹ ਦੀ ਖੋਜ ਮੁਤਾਬਿਕ ਸ਼ਹੀਦ ਬਾਬਾ ਦੀਪ ਸਿੰਘ ਵੀ ਇਸੇ ਵੰਸ਼ ਦੇ ਸਨ। ਇਸੇ ਕਰਕੇ ਦੋਆਬਾ ਦੇ ਪਰਮਾਰ ਅੱਜ ਵੀ ਆਪਣੇ ਹਰੇਕ ਧਾਰਮਿਕ ਪ੍ਰੋਗ੍ਰਾਮ ਦੇ ਬੈਨਰ ਤੇ ਬਾਬਾ ਦੀਪ ਸਿੰਘ ਦੀ ਫੋਟੋ ਜਰੂਰ ਲਾਉਂਦੇ ਹਨ। ਜੱਥੇਦਾਰ ਤਲਵਿੰਦਰ ਸਿੰਘ ਦਾ ਵਿਆਹ ਪਿੰਡ ਪਧਿਆਣਾ ਜ਼ਿਲ੍ਹਾ ਜਲੰਧਰ ਵਿੱਚ ਸ. ਚੰਨਣ ਸਿੰਘ ਮਿਨਹਾਸ ਦੀ ਪੁਤਰੀ ਨਾਲ ਹੋਇਆ ਸੀ। ਮਿਨਹਾਸ ਵੰਸ਼ ਵੀ ਮੁੱਢ ਤੋਂ ਹੀ ਜ਼ੁਲਮ ਦੇ ਖ਼ਿਲਾਫ਼ ਲੜਨ ਲਈ ਮਸ਼ਹੂਰ ਹੈ ਚਾਹੇ ਸ਼ਹੀਦ ਬਾਬਾ ਮੱਤੀ ਦੇਵ ਜੀ ਹੋਣ, ਭਾਈ ਸੰਗਤ ਸਿੰਘ ਮਿਨਹਾਸ ਹੋਵੇ, ਬਾਬਾ ਬੰਦਾ ਸਿੰਘ ਬਹਾਦਰ ਜਾਂ ਬਹਾਦਰ ਗੜ੍ਹੀਏ ਕਿਲੇ ਵਾਲੇ ਸਰਦਾਰ ਹੋਣ, ਸਾਰੇ ਇੱਕ ਹੀ ਵੰਸ਼ ਦੇ ਹਨ।
4 ਜਨਵਰੀ 1980 ਨੂੰ ਕਰਨਾਲ ਦੀ ਅਦਾਲਤ ਨੇ ਨਿਰੰਕਾਰੀ ਮੁੱਖੀ ਗੁਰਬਚਨ ਸਿੰਘ ਅਤੇ ਸਾਜਿਸ਼ ਵਿੱਚ ਸ਼ਾਮਿਲ ਹੋਰ 64 ਦੋਸ਼ੀਆਂ ਨੂੰ ਬਰੀ ਕਰ ਦਿੱਤਾ। ਉਨ੍ਹਾਂ ਨੇ ਇੱਕ ਆਮ ਕਹਾਵਤ ਬਣਾ ਲਈ ਕੀ ਤੁਹਾਡਾ ਗੁਰੂ 52 ਨੂੰ ਛੁਡਾ ਕੇ ਲਿਆਇਆ ਸੀ ਸਾਡਾ 64 ਨੂੰ ਛੁਡਾ ਲਿਆਇਆ।
4 ਜਨਵਰੀ 1980 ਨੂੰ ਭਾਈ ਰਣਜੀਤ ਸਿੰਘ ਅਤੇ ਭਾਈ ਕਾਬਲ ਸਿੰਘ ਨੇ ਵਿਊਂਤਬੰਦੀ ਨਾਲ ਨਿਰੰਕਾਰੀ ਬਾਬਾ ਗੁਰਬਚਨ ਸਿੰਘ ਦਾ ਸੋਧਾ ਲਾ ਦਿੱਤਾ। ਪਰ ਇਸੇ ਦੌਰਾਨ ਸਰਕਾਰ ਵਲੋ ਸਿੱਖਾਂ ਨਾਲ਼ ਕੀਤੀਆਂ ਜਾ ਰਹੀਆਂ ਵਧੀਕੀਆਂ ਵਿਰੁੱਧ ਰੋਸ ਵਧਣ ਲੱਗਾ। ਜਦੋ ਕੋਈ ਵੀ ਸਰਕਾਰ ਲੋਕਾਂ ਨੂੰ ਇਨਸਾਫ ਜਲਦੀ ਤੋਂ ਜਲਦੀ ਦੇਵੇ ਤਾਂ ਕਿਸੇ ਸੰਘਰਸ਼ ਦੀ ਲੋੜ ਨਹੀਂ ਪੈਂਦੀ। ਮੁਗਲਾਂ ਵਿਰੁੱਧ ਵੀ ਵਿਦਰੋਹ ਉਨ੍ਹਾਂ ਦੀ ਨਾਇਨਸਾਫ਼ੀ ਕਾਰਨ ਸ਼ੁਰੂ ਹੋਇਆ। ਅੰਗਰੇਜ਼ਾਂ ਵਿਰੁੱਧ ਵੀ ਇਹੋ ਕਾਰਣ ਸੀ। ਅਖੀਰ ਪੰਜਾਬ ਵਿੱਚ ਵੀ ਇਹੋ ਕੰਮ ਸ਼ੁਰੂ ਹੋ ਗਿਆ। ਜੱਥੇਦਾਰ ਤਲਵਿੰਦਰ ਸਿੰਘ ਪਰਮਾਰ ਵਿਦੇਸ਼ ਮੁੜ ਗਿਆ ਅਤੇ ਸੰਘਰਸ਼ ਲਈ ਪੈਸਾ ਇਕੱਠਾ ਕੀਤਾ ਜਿਸ ਨਾਲ ਜ਼ੁਲਮ ਦਾ ਟਾਕਰਾ ਕਰਨ ਲਈ ਆਧੁਨਿਕ ਹਥਿਆਰ ਹਥਿਆਰ ਖ੍ਰੀਦੇ ਗਏ। ਸੰਤ ਜਰਨੈਲ ਸਿੰਘ ਦੇ ਚੋਲੇ ਤੇ ਲਟਕਦਾ ਮਾਊਜ਼ਰ ਤਲਵਿੰਦਰ ਸਿੰਘ ਪਰਮਾਰ ਵਲੋਂ ਲਿਆਂਦਾ ਗਿਆ। ਜਿਸ ਦੀ ਪੁਸ਼ਟੀ ਸਿਨੀਅਰ ਪਤਰਕਾਰ ਜਗਤਾਰ ਸਿੰਘ ਵਲੋਂ ਲਿਖੀ ਕਿਤਾਬਾਂ "Khalistan Struggle" (page 46) ਵੀ ਕਰਦੀ ਹੈ। ਹਥਿਆਰ ਤਲਵਿੰਦਰ ਸਿੰਘ ਨੇ ਖ੍ਰੀਦ ਦਿੱਤੇ। ਇਸ ਨਾਲ ਦੋਸ਼ੀ ਨਿਰੰਕਾਰੀਆਂ ਦੇ ਸੋਧੇ ਲੱਗਣ ਲੱਗੇ। ਉਸ ਸਮੇਂ ਬੁੱਲਟ ਮੋਟਰਸਾਈਕਲ ਵਾਲੇ ਬਹੁਤ ਮਸ਼ਹੂਰ ਸਨ। ਜਿਨ੍ਹਾਂ ਨੇ ਦੋਸ਼ੀ ਨਿਰੰਕਾਰੀਆਂ ਨੂੰ ਸਜ਼ਾਵਾਂ ਦਿੱਤੀਆਂ। ਬਹੁਤ ਬਾਅਦ ਵਿੱਚ ਪਤਾ ਲੱਗਾ ਕਿ ਉਹ ਤਲਵਿੰਦਰ ਸਿੰਘ ਪਰਮਾਰ ਦਾ ਗਰੁੱਪ ਸੀ।
ਇਨ੍ਹਾਂ ਵਧ ਰਹੀਆਂ ਘਟਨਾਵਾਂ ਕਾਰਨ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸੰਤਾਂ ਦੀ ਰਿਹਾਈ ਕਰਵਾਉਣ ਲਈ ਤਲਵਿੰਦਰ ਸਿੰਘ ਦੇ ਨਜ਼ਦੀਕੀ ਸਾਥੀ ਭਾਈ ਮਨਜੀਤ ਸਿੰਘ ਜਲਵੇੜਾ ਬੱਬਰ ਨੇ ਹੋਰ ਤਿੰਨ ਸਾਥੀਆਂ ਨਾਲ 29 ਮਈ 1981 ਨੂੰ ਇੱਕ ਭਾਰਤੀ ਜਹਾਜ਼ ਅਗ਼ਵਾ ਕਰ ਲਿਆ ਅਤੇ ਪਾਕਿਸਤਾਨ ਲੈ ਗਏ। ਸੰਤਾ ਦੀ ਰਿਹਾਈ ਹੋ ਗਈ ਪਰ 4 ਸਿੰਘਾਂ ਨੂੰ ਪਾਕਿਸਤਾਨ ਸਰਕਾਰ ਨੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਅਤੇ ਲੰਬਾ ਕੇਸ ਚੱਲਿਆ। ਬਾਅਦ ਵਿੱਚ ਉਨ੍ਹਾਂ ਨੂੰ ਸਜ਼ਾ ਹੋਈ।
ਪੰਜਾਬ ਵਿੱਚ ਦੁਸ਼ਟਾਂ ਨੁੰ ਸੋਧਣ ਲਈ ਇੱਕ ਲਹਿਰ ਚੱਲ ਪਈ। ਬੱਬਰਾਂ ਨੇ ਇਹ ਵੀ ਪ੍ਰਣ ਕੀਤਾ ਸੀ ਕਿ ਅਗਰ ਕੋਈ ਗ੍ਰਿਫਤਾਰ ਵੀ ਹੋ ਜਾਂਦਾ ਹੈ ਤਾਂ ਪੁਲਿਸ ਜਿੰਨਾ ਮਰਜ਼ੀ ਤਸ਼ੱਦਦ ਕਰ ਲਵੇ ਪਰ ਆਪਣੀ ਜ਼ੁਬਾਨ ਨਹੀਂ ਖੋਲ੍ਹਣੀ। ਕਈ ਸੋਧਿਆਂ ਵਿੱਚ ਗ੍ਰਿਫਤਾਰੀਆਂ ਹੋਈਆਂ ਤਸ਼ੱਦਦ ਦੇ ਵਾਬਜੂਦ ਕਿਸੇ ਨੇ ਜ਼ੁਬਾਨ ਨਹੀਂ ਖੋਲੀ। ਅਖੀਰ ਸ਼ੱਕ ਵਿੱਚ ਇੱਕ ਸਾਥੀ ਸੁਰਜੀਤ ਸਿੰਘ ਪਿੰਡ ਰਾਮਪੁਰ ਬਿਸ਼ਨੋਈਆਂ ਜ਼ਿਲ੍ਹਾ ਫ਼ਰੀਦਕੋਟ 6 ਨਵੰਬਰ 1981 ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜੋ ਆਪਣੀ ਜ਼ੁਬਾਨ ਬੰਦ ਨਾ ਰੱਖ ਸਕਿਆ। ਉਸ ਨੇ ਦੱਸ ਦਿੱਤਾ ਕਿ ਇਸ ਜਥੇਬੰਦੀ ਦਾ ਨਾਮ ਬੱਬਰ ਖਾਲਸਾ International ਹੈ ਅਤੇ ਇਸ ਦਾ ਮੁਖੀ ਤਲਵਿੰਦਰ ਸਿੰਘ ਪਰਮਾਰ ਹੈ। ਬਾਕੀ ਮੈਂਬਰਾਂ ਦੇ ਨਾਮ ਵੀ ਦੱਸ ਦਿੱਤੇ।
ਥਾਂ ਥਾਂ ਛਾਪੇਮਾਰੀ ਹੋਣ ਲੱਗੀ ਕੁੱਝ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜੱਥੇਦਾਰ ਤਲਵਿੰਦਰ ਸਿੰਘ ਕਨੇਡਾ ਦੇ ਵਸਨੀਕ ਸਨ ਬਾਕੀ ਮੈਂਬਰਾਂ ਦੀ ਸਲਾਹ ਤੇ ਵਾਪਸ ਚਲੇ ਗਏ।
ਇਸ ਤੋਂ ਬਾਅਦ ਦਹੇੜੂ ਕਾਂਡ ਵਾਪਰ ਗਿਆ ਜਿਸ ਮੁਕਾਬਲੇ ਵਿੱਚ ਥਾਣੇਦਾਰ ਬਾਜਵਾ ਅਤੇ ਇੱਕ ਸਿਪਾਹੀ ਮਾਰੇ ਗਏ। ਸਰਕਾਰ ਕਾਂਗਰਸ ਦੀ ਸੀ ਮੁੱਖ ਮੰਤਰੀ ਦਰਬਾਰਾ ਸਿੰਘ ਸੀ। ਉਸ ਨੇ ਪੁਲਿਸ ਨੂੰ ਖੁੱਲ੍ਹੀ ਛੁੱਟੀ ਦੇ ਦਿੱਤੀ। ਪੁਲਿਸ ਆਪਣੀ ਮਨਮਰਜ਼ੀ ਕਰਨ ਲੱਗੀ। ਬੱਬਰਾਂ ਦੇ ਸਿਰਾਂ ਤੇ ਇਨਾਮ ਰੱਖ ਦਿੱਤੇ ਗਏ। ਸੱਭ ਤੋ ਵੱਧ ਇੱਕ ਲੱਖ ਰੁਪਏ ਦਾ ਇਨਾਮ ਤਲਵਿੰਦਰ ਸਿੰਘ ਬੱਬਰ ਦਾ ਸੀ। ਪਿੰਡ ਪਾਂਛਟਾ ਵਿੱਚ ਰਹਿੰਦੇ ਪਰਿਵਾਰ ਤੇ ਪੁਲਿਸ ਅੱਤਿਆਚਾਰ ਕਰਨ ਲੱਗੀ। ਪਿਤਾ ਸਰਦਾਰ ਜਮੀਅਤ ਸਿੰਘ ਪਰਮਾਰ ਤੇ ਤਸ਼ੱਦਦ ਹੋਣ ਲੱਗਾ। ਘਰ ਨੂੰ ਅੱਗ ਲਾ ਦਿੱਤੀ ਗਈ। ਪਿੰਡ ਪਧਿਆਣਾ ਤੋਂ ਉਨ੍ਹਾਂ ਦੇ ਸਹੁਰਾ ਸ. ਚੰਨਣ ਸਿੰਘ ਮਿਨਹਾਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਇਹ ਸੱਭ ਹੋਣ ਤੋਂ ਬਾਅਦ ਆਕਾਲ ਤੱਖਤ ਦੇ ਜੱਥੇਦਾਰ ਗਿਆਨੀ ਗੁਰਦਿਆਲ ਸਿੰਘ ਅਜਨੋਹਾ ਨੇ ਮੁੱਖ ਮੰਤਰੀ ਦਰਬਾਰਾ ਨੂੰ ਚਿੱਠੀ ਲਿਖੀ ਜਿਸ ਵਿੱਚ ਉਸ ਦੀ ਤੁਲਨਾ ਮੀਰ ਮੰਨੂੰ ਨਾਲ ਕੀਤੀ। ਇਹ ਉਸ ਦੇ ਮੂੰਹ ਤੇ ਇੱਕ ਫਿਟਕਾਰ ਸੀ। ਸ਼ਾਇਦ ਇਹੋ ਇੱਥੇ ਕਾਰਣ ਸੀ ਕਿ ਜੱਥੇਦਾਰ ਗਿਆਨੀ ਗੁਰਦਿਆਲ ਸਿੰਘ ਅਜਨੋਹਾ ਦੇ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ। ਜਿਸ ਲਈ ਉਨ੍ਹਾਂ ਨੇ ਜੁਆਬ ਦਿੱਤਾ ਕਿ ਮੈਂਨੂੰ ਸਿੱਖਾਂ ਨੇ ਆਕਾਲ ਤੱਖਤ ਦਾ ਜੱਥੇਦਾਰ ਥਾਪਿਆ ਹੈ ਜਦੋਂ ਤੱਕ ਮੈ ਇਸ ਪਦਵੀ ਤੇ ਹਾਂ ਮੈਂ ਕਿਸੇ ਦੁਨਿਆਵੀ ਅਦਾਲਤ ਵਿੱਚ ਪੇਸ਼ ਨਹੀਂ ਹੋ ਸਕਦਾ। ਇਹੋ ਕਾਰਣ ਸੀ ਕਿ ਮਾਸਟਰ ਇਕਬਾਲ ਸਿੰਘ ਵਾਸੀ ਅਜਨੋਹਾ ਨੇ ਪਿੰਡ ਪਾਂਛਟਾ ਵਿੱਚ ਆਏ ਮੁੱਖ ਮੰਤਰੀ ਦਰਬਾਰਾ ਸਿੰਘ ਦੇ ਸਟੇਜ ਤੇ ਚੜ੍ਹ ਕੇ ਥੱਪੜ ਮਾਰਿਆ ਸੀ। ਥੱਪੜ ਇੰਨੀ ਜ਼ੋਰ ਨਾਲ ਲੱਗਾ ਕਿ ਪੱਗ ਲੱਥ ਕੇ ਥੱਲੇ ਡਿੱਗ ਪਈ। ਮਾਸਟਰ ਇਕਬਾਲ ਸਿੰਘ ਦਾ ਪਿੰਡ ਅਜਨੋਹਾ ਅਤੇ ਵੰਸ਼ ਪਰਮਾਰ।
ਛਤ੍ਰੀ ਕੋ ਪੂਤ ਹੋ ਬਾਮ੍ਹਨ ਕੋ ਨਹਿ
ਕੈ ਤਪੁ ਆਵਤ ਹੈ ਜੁ ਕਰੋ ॥
ਅਰੁ ਅਉਰ ਜੰਜਾਰ ਜਿਤੋ ਗ੍ਰਿਹ ਕੋ
ਤੁਹਿ ਤਿਆਗਿ ਕਹਾ ਚਿਤ ਤਾ ਮੈ ਧਰੋ ॥
ਅਬ ਰੀਝਿ ਕੈ ਦੇਹੁ ਵਹੈ ਹਮ ਕੋ
ਜੋਊ ਹਉ ਬਿਨਤੀ ਕਰ ਜੋਰਿ ਕਰੋ ॥
ਜਬ ਆਉ ਕੀ ਅਉਧਿ ਨਿਦਾਨ ਬਨੈ
ਅਤਿ ਹੀ ਰਨ ਮੈ ਤਬ ਜੂਝਿ ਮਰੋ ॥
ਇਹ ਛੰਦ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ। ਜਦੋ ਜ਼ੁਲਮ ਦੀ ਅੱਤ ਹੋ ਜਾਵੇ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?
ਗੁਰੂ ਗੋਬਿੰਦ ਸਿੰਘ ਦਾ ਸਿੱਖ ਹੋਵੇ ਕੌਮ ਤੇ ਭੀੜ ਪਵੇ ਅਤੇ ਚੁੱਪ ਕਰਕੇ ਬੈਠ ਜਾਵੇ ਸ਼ਾਇਦ ਇਹ ਕਦੀ ਨਹੀਂ ਹੋ ਸਕਦਾ। ਕਨੇਡਾ ਆ ਕੇ ਵੀ ਚੁੱਪ ਨਹੀਂ ਸਾਧੀ। ਯੂਰੋਪ ਦੇ ਸਾਰੇ ਦੇਸ਼ਾਂ ਦਾ ਦੌਰਾ ਕੀਤਾ। ਭਾਰਤ ਸਰਕਾਰ ਨੇ ਇੰਟਰਪੋਲ ਰਾਹੀਂ ਤਲਵਿੰਦਰ ਸਿੰਘ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ। 25 ਜੂਨ 1983 ਨੂੰ ਜਰਮਨੀ ਵਿੱਚ ਜਰਮਨੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਭਾਰਤ ਸਰਕਾਰ ਨੇ ਉਨ੍ਹਾਂ ਨੂੰ ਭਾਰਤ ਲਿਆਉਣ ਲਈ ਕੇਸ ਦਾਇਰ ਕੀਤਾ। ਜੂਨ 1984 ਵਿੱਚ ਸਾਕਾ ਨੀਲਾ ਤਾਰਾ ਹੋ ਗਿਆ। ਸਾਰੀ ਦੁਨੀਆ ਨੂੰ ਸਿੱਖਾਂ ਦੀ ਹਾਲਤ ਦਾ ਪਤਾ ਲੱਗਾ। 13 ਮਹੀਨੇ ਕੇਸ ਚਲਿਆ 7 ਜੁਲਾਈ 1984 ਨੂੰ ਜਰਮਨੀ ਅਦਾਲਤ ਨੇ ਭਾਰਤ ਨੂੰ ਨਾ ਸੌਂਪ ਕੇ ਬਰੀ ਕਰ ਦਿੱਤਾ। ਵਾਪਸ ਕਨੇਡਾ ਚਲੇ ਗਏ। 23 ਜੂਨ 1985 ਨੂੰ ਏਅਰ ਇੰਡੀਆ ਦੇ ਕਨਿਸ਼ਕ ਜਹਾਜ਼ ਵਿੱਚ ਬੰਬ ਫਟ ਗਿਆ। ਸਰਕਾਰੀ ਸਾਜਿਸ਼ ਅਨੁਸਾਰ ਤਲਵਿੰਦਰ ਸਿੰਘ ਪਰਮਾਰ ਨਾ ਨਾਮ ਵੀ ਜੋੜਿਆ ਗਿਆ ਨਵੰਬਰ 1985 ਨੂੰ ਕਨੇਡਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਪਰ ਇੱਕ ਕਸ਼ੱਤਰੀ ਦਾ ਇਹ ਧਰਮ ਹੈ ਕਿ ਕਦੀ ਨਿਰਦੇਸ਼ ਨੂੰ ਨਹੀਂ ਮਾਰਦਾ ਅਤੇ ਜ਼ਾਲਿਮ ਨੂੰ ਬਖਸ਼ਦਾ ਨਹੀਂ। ਬਹੁਤ ਲੰਬੀ ਜਾਂਚ ਚੱਲੀ। ਹੋਰ ਬੰਦਿਆਂ ਦੇ ਨਾਮ ਆਏ ਪਰ ਇਸ ਵਿੱਚ ਤਲਵਿੰਦਰ ਸਿੰਘ ਦੇ ਸ਼ਾਮਿਲ ਹੋਣ ਦਾ ਕੋਈ ਸੁਰਾਗ ਨਹੀਂ ਮਿਲਿਆ। ਜਨਵਰੀ 1986 ਨੂੰ ਬਰੀ ਕਰ ਦਿੱਤਾ ਗਿਆ। ਕਾਂਗਰਸ ਸਰਕਾਰ ਨੇ ਇੱਕ ਹੋਰ ਚਾਲ ਚੱਲੀ ਕਿ ਤਲਵਿੰਦਰ ਸਿੰਘ ਦੀ ਸਾਜ਼ਿਸ਼ ਤਹਿਤ ਇਹ ਗਰੁੱਪ ਭਾਰਤੀ ਪਾਰਲੀਮੈਂਟ ਨੂੰ ਬੰਬਾਂ ਨਾਲ ਉਡਾਉਣਾ ਚਾਹੁੰਦਾ ਹੈ ਫਿਰ ਕਨੇਡਾ ਪੁਲਿਸ ਨੇ ਜਾਂਚ ਕੀਤੀ ਅਤੇ ਮਈ 1987 ਨੂੰ ਬਰੀ ਕਰ ਦਿੱਤਾ।
ਕਾਂਗਰਸ ਹਕੂਮਤ ਰੋਜ ਕੋਈ ਨਾ ਕੋਈ ਪੰਗਾ ਖੜਾ ਕਰ ਰੱਖਦੀ। ਬੱਬਰ ਮਨਜੀਤ ਸਿੰਘ ਜਲਵੇੜਾ ਅਤੇ ਬਾਕੀ ਤਿੰਨ ਸਾਥੀ ਪਾਕਿਸਤਾਨ ਵਿੱਚ 1981 ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਗ੍ਰਿਫ਼ਤਾਰੀ ਵਿਰੁੱਧ Air India ਦੇ ਅਗਵਾ ਨੂੰ ਅਗਵਾ ਕਰਨ ਦੇ ਦੋਸ਼ ਵਿੱਚ ਜੇਲ੍ਹ ਕੱਟ ਰਹੇ ਸਨ। ਉਨ੍ਹਾਂ ਦੀ ਸਜ਼ਾ ਖਤਮ ਹੋਣ ਸਮੇਂ ਤਲਵਿੰਦਰ ਸਿੰਘ ਵੀ ਪਾਕਿਸਤਾਨ ਆ ਗਏ। ਰਿਹਾਈ ਹੋਣ ਭਾਈ ਮਨਜੀਤ ਸਿੰਘ ਜਲਵੇੜਾ ਅਤੇ ਭਾਈ ਮਲਾਗਰ ਸਿੰਘ ਨੂੰ ਜਥੇਬੰਦੀ ਦੇ ਮੁਖੀ ਥਾਪ ਦਿੱਤਾ।
25 ਅਕਤੂਬਰ 1990 ਨੂੰ ਦੋਵੇਂ ਸੂਰਮੇ ਰਾਜਸਥਾਨ ਬਾਡਰ ਪਾਰ ਕਰਕੇ ਭਾਰਤ ਆ ਰਹੇ ਸਨ। ਫੌਜ ਨੇ ਦੋਨਾਂ ਨੂੰ ਸ਼ਹੀਦ ਕਰ ਦਿੱਤਾ। ਇਸ ਮੁਖਬਰੀ ਦਾ ਸਿਹਰਾ ਵੀ ਵਧਾਵਾ ਸਿੰਘ ਨੂੰ ਜਾਂਦਾ ਹੈ ਜੋ ਆਪ ਅੱਜ ਵੀ ਕਾਇਰਾਂ ਵਾਲੀ ਜ਼ਿੰਦਗੀ ਜਿਊਂਦਾ ਹੈ। ਇਨ੍ਹਾਂ ਦੇ ਗਰੁੱਪ ਦੇ ਬਹੁਤ ਸਿਰਲੱਥ ਯੋਧੇ ਅਜੇ ਵੀ ਪੰਜਾਬ ਵਿੱਚ ਸਨ। ਜਿਨ੍ਹਾਂ ਵਿੱਚ ਮੁੱਖ ਹਰਵਿੰਦਰ ਸਿੰਘ ਭਟੇੜੀ, ਸੁਰਿੰਦਰ ਸਿੰਘ ਸੇਖੋਂ ਅਤੇ ਰਘਬੀਰ ਸਿੰਘ ਸਾਹਲੋਂ ਜਿਸ ਨੂੰ ਰਘਬੀਰ ਸਿੰਘ ਟੈਂਕ ਵੀ ਕਹਿੰਦੇ ਸਨ। ਜੱਥੇਦਾਰ ਵੀ ਪੰਜਾਬ ਆ ਗਏ। ਆਪਣੇ ਹੱਕਾਂ ਦੀ ਰਾਖੀ ਲਈ ਫਿਰ ਸੰਘਰਸ਼ ਸ਼ੁਰੂ ਕੀਤਾ। ਸਾਰਾ ਕਾਂਗਰਸ ਸਰਕਾਰ ਦਾ ਤੰਤਰ ਇਨ੍ਹਾਂ ਦੇ ਮਗਰ ਸੀ। ਅਖੀਰ ਜੱਥੇਦਾਰ ਸਾਹਿਬ ਨੂੰ ਜੰਮੂ ਤੋਂ ਗ੍ਰਿਫਤਾਰ ਕਰ ਲਿਆ ਗਿਆ। 15 ਅਕਤੂਬਰ 1992 ਨੂੰ ਫਿਲੌਰ ਦੇ ਨੇੜੇ ਪਿੰਡ ਕੰਗ ਅਰਾਈਆਂ ਵਿੱਚ ਝੂਠਾ ਮੁਕਾਬਲਾ ਬਣਾ ਕੇ ਸ਼ਹੀਦ ਕਰ ਦਿੱਤਾ ਗਿਆ। ਕੁਲ 7 ਕਤਲ ਕੀਤੇ ਗਏ ਜਿਨ੍ਹਾਂ ਵਿੱਚ ਇੱਕ ਪਾਕਿਸਤਾਨੀ ਅਤੇ ਇੱਕ ਕਸ਼ਮੀਰ ਦਾ ਨਾਗਰਿਕ ਵੀ ਸਨ ਜੋ ਪਤਾ ਨਹੀਂ ਕਿਥੋਂ ਫੜੇ ਸਨ। ਜਿਨ੍ਹਾਂ ਵਿੱਚ ਪਾਕਿਸਤਾਨੀ ਇੱਕ ਹਸਤਪਾਲ ਦਾ ਮੈਨੇਜਰ ਸੀ।
ਭਾਈ ਤਲਵਿੰਦਰ ਸਿੰਘ ਦਾ ਜੀਵਨ ਮਨੁੱਖੀ ਹੱਕਾਂ ਲਈ ਸੰਘਰਸ਼ ਸੀ। ਇੱਕ ਸੱਚਾ ਕਸ਼ੱਤਰੀ ਹੋਣ ਨਾਤੇ ਆਪਣੀ ਜਾਨ ਕੌਮ ਕੁਰਬਾਨ ਲਈ ਕਰ ਦਿੱਤੀ। ਕਨੇਡਾ ਦੇ ਪੱਕਾ ਵਸਨੀਕ ਹੋਣ ਦੇ ਵਾਬਜੂਦ ਆਪਣਾ ਜ਼ੁਲਮ ਖ਼ਿਲਾਫੀ ਦਾ ਫ਼ਰਜ਼ ਨਿਭਾਉਣਾ ਨਹੀਂ ਭੁੱਲੇ ਜੋ ਆਪਣੇ ਖੂਨ ਵਿੱਚ ਮਿਲਿਆ ਸੀ। ਉਹ ਹੋਰਨਾਂ ਵਾਂਗ ਆਰਾਮ ਦਾ ਜੀਵਨ ਬਤੀਤ ਕਰ ਸਕਦਾ ਸੀ ਪਰ ਉਸ ਨੇ ਸਿੱਖੀ ਦੀ ਚੰਗਿਆੜੀ ਨੂੰ ਅੰਦਰੋਂ ਬਾਹਰ ਨਹੀਂ ਜਾਣ ਦਿੱਤਾ। ਕਾਂਗਰਸ ਸਰਕਾਰ ਨੇ ਬਦਨਾਮ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਪਰ ਸੂਰਮੇ ਨੂੰ underestimate ਕਰ ਲਿਆ। ਸ਼ਹੀਦੀ ਤੇ ਬੁੱਚੜ KPS Gill ਨੇ ਵੀ ਕਹਿ ਦਿੱਤਾ ਸੀ ਕਿ ਅਸੀਂ ਖਾਲਿਸਤਾਨ ਦੀ ਮਾਂ ਮਾਰ ਦਿੱਤੀ ਹੈ। ਜਦੋਂ ਕਿ ਬੱਬਰ ਤਲਵਿੰਦਰ ਸਿੰਘ ਖਾਲਿਸਤਾਨ ਦੀ ਮੰਗ ਨੂੰ ਲੈ ਕੇ ਪੰਜਾਬ ਨਹੀਂ ਮੁੜਿਆ ਸੀ। ਜ਼ੁਲਮ ਖਿਲਾਫੀ ਖਿਲਾਫ ਮੁੜਿਆ ਸੀ। ਲੋਕ ਪੰਜਾਬ ਤੋਂ ਡਰ ਕੇ ਅੱਜ ਬਾਹਰਲੇ ਦੇਸ਼ਾਂ ਵਿੱਚ ਰਾਜਨੀਤਕ ਸ਼ਰਨਾਰਥੀ ਬਣ ਕੇ ਬੈਠੇ ਹਨ। ਖਾਲਿਸਤਾਨ ਅੱਜ ਵੀ ਮੰਗ ਰਹੇ ਹਨ ਪਰ ਵਿਦੇਸ਼ ਵਿੱਚ ਬੈਠ ਕੇ। ਇਸ ਤਰਾਂ ਦੇ ਸੂਰਮੇ ਕਿਸੇ ਭਾਗਾਂ ਵਾਲੀ ਮਾਂ ਦੀ ਕੁੱਖ ਤੋਂ ਪੈਦਾ ਹੁੰਦੇ ਹਨ। ਜਿਸ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਵੀ ਕਹਿ ਦਿੱਤਾ ਸੀ ਕਿ ਸਾਨੂੰ ਧਰਮ ਯੁੱਧ ਗੁਰਦਵਾਰੇ ਤੋਂ ਬਾਹਰ ਲੜਨਾ ਚਾਹੀਦਾ ਹੈ।
ਧੰਨਵਾਦ Amrit ਗਰੇਵਾਲ
Rewriten by
Writer and Researcher