ਸ਼ਹੀਦੀ ਦਿਵਸ ਬਾਬਾ ਮੱਤੀ ਦੇਵ ਜੀ


ਸ਼ਹੀਦੀ ਦਿਵਸ ਬਾਬਾ ਮੱਤੀ ਜੀ

ਸ਼ਹੀਦੀ ਦਿਵਸ ਬਾਬਾ ਮੱਤੀ ਦੇ ਜੀ

ਸ਼ਹੀਦੀ ਦਿਵਸ ਬਾਬਾ ਮੱਤੀ ਜੀ 21 ਜਨਵਰੀ ਤੋਂ 23 ਜਨਵਰੀ 2022 (ਇਤਿਹਾਸ ਪੜ੍ਹੋ) (ਸਤਿੰਦਰ ਸਿੰਘ ਪਰਹਾਰ ਦੀ ਕਲਮ ਤੋਂ)

ਅਸੀਂ ਬਾਬਾ ਮੱਤੀ ਜੀ ਦਾ ਸ਼ਹੀਦੀ ਦਿਵਸ 21 ਜਨਵਰੀ ਤੋਂ 23 ਜਨਵਰੀ 2022 ਤੱਕ ਗੁਰੂਦਵਾਰਾ ਫਾਬਰਿਆਨੋ (ਇਟਲੀ) ਵਿਖੇ ਮਨਾ ਰਹੇ ਹਾਂ ।ਆਪ ਸਭ ਨੂੰ ਆਰੰਭ ਤੋਂ ਸਮਾਪਤੀ ਤੱਕ ਸ਼ਾਮਿਲ ਹੋਣ ਲਈ ਦਿਲੋਂ ਬੇਨਤੀ ਕਰਦੇ ਹਾਂ।

ਇਥੇ ਬਾਬਾ ਜੀ ਦੇ ਜੀਵਨ ਤੇ ਇੱਕ ਛੋਟਾ ਇਤਿਹਾਸ ਦੱਸਣ ਲੱਗੇ ਹਾਂ। ਇਹ ਇਸ ਕਰ ਕੇ ਜਰੂਰੀ ਆ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਅਤੇ ਹੋਰ ਬਹੁਤ ਸਾਰੇ ਯੋਧੇ ਇਸ ਪਰਿਵਾਰ ਦੇ ਵੰਸ਼ਜ ਹਨ l ਮਿਨਹਾਸ/ਮਨਹਾਸ/ਜਮਵਾਲ ਇੱਕ ਹੀ ਵੰਸ਼ ਵਿਚੋਂ ਹਨ। ਖਾਲਸਾ ਰਾਜ ਵਿੱਚ ਧਿਆਨ ਸਿੰਘ ਡੋਗਰਾ ਵੀ ਇਸੇ ਵੰਸ਼ ਵਿਚੋਂ ਸੀ। ਜਾਣ ਬੁੱਝ ਕੇ ਬਦਨਾਮ ਕੀਤਾ ਗਿਆ। ਜਿੰਨੀ ਦੇਰ ਧਿਆਨ ਸਿੰਘ ਡੋਗਰਾ ਜ਼ਿੰਦਾ ਸੀ ਖਾਲਸਾ ਰਾਜ ਵੱਲ ਬੁਰੀ ਨਜ਼ਰ ਨਾਲ ਦੇਖਣ ਦੀ ਕਿਸੇ ਦੀ ਹਿਮੰਤ ਨਹੀਂ ਪਈ।

ਬਾਬਾ ਬੰਦਾ ਸਿੰਘ ਬਹਾਦਰ ਦੀਆਂ 2 ਪਤਨੀਆਂ ਸਨ ਇੱਕ ਜੋ ਦਿੱਲੀ ਸ਼ਹੀਦ ਹੋ ਗਈ ਸੀ ਦੂਜੀ ਪਤਨੀ ਸਾਹਿਬ ਕੌਰ ਨੂੰ ਗੁਰਦਾਸ ਨੰਗਲ ਦੀ ਗੜ੍ਹੀ ਤੋਂ ਬਚਾ ਕੇ ਡਰੋਲੀ ਵਾਲੇ ਆਪਣੇ ਪਿੰਡ ਲੈ ਆਏ ਸਨ। ਬੀਬੀ ਚਰਨ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਵਡੇਰੇ ਜਾਗੀਰਦਾਰ ਨੇ ਬੀਬੀ ਨੁੰ 8 ਘੁਮਾ ਜਮੀਨ ਵੀ ਦਿੱਤੀ ਸੀ। ਬੀਬੀ ਜੀ ਦੀ ਦੇਖ ਭਾਲ ਦੀ ਜ਼ੁੰਮੇਵਾਰੀ ਇੱਕ ਪਰਮਾਰ ਘਰਾਣੇ ਨੇ ਲਈ। ਬੀਬੀ ਜੀ ਆਕਾਲ ਚਲਾਣਾ ਕਰ ਗਏ। ਬੀਬੀ ਜੀ ਦੀ ਯਾਦ ਵਿੱਚ ਪਹਿਲਾਂ ਇੱਕ ਛੋਟੀ ਜਿਹੀ ਜਗ੍ਹਾ ਸੀ ਪਰ ਅੱਜ ਇੱਕ ਵੱਡੀ ਇਮਾਰਤ ਵਾਲਾ ਗੁਰਦੁਆਰਾ ਹੈ।

ਸਮਾਂ ਪੈਣ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆ ਗਿਆ। ਮਹਾਰਾਜੇ ਨੂੰ ਬੀਬੀ ਜੀ ਦੀ ਦੇਖਭਾਲ ਕਰਨ ਵਾਲੇ ਪਰਿਵਾਰ ਬਾਰੇ ਪਤਾ ਲੱਗਿਆ ਜਿਨਾਂ ਦੇ ਵਡੇਰੇ ਨੇ ਬੀਬੀ ਜੀ ਨੇ ਭਾਈ ਬਣ ਕੇ ਦੇਖਭਾਲ ਕੀਤੀ। ਉਸ ਪਰਿਵਾਰ ਨੂੰ ਭਾਈਕੇ ਕਿਹਾ ਜਾਣ ਲੱਗਾ। ਮਹਾਰਾਜਾ ਰਣਜੀਤ ਸਿੰਘ ਨੇ ਉਸ ਪਰਿਵਾਰ ਨੂੰ ਮੌਜੂਦਾ ਪਾਕਿਸਤਾਨ ਵਿੱਚ 1800 ਮੁਰੱਬਾ ਜਮੀਨ ਇਨਾਮ ਵਿੱਚ ਦਿੱਤੀ। ਅੱਜ ਇਹ ਪਰਿਵਾਰ ਮੀਰਾਂਪੁਰ, ਗੁਜਰਾਤਾਂ, ਕਮਾਮ, ਮਾਇਓਪੱਟੀ ਆਦਿ ਪਿੰਡਾਂ ਵਿੱਚ ਵਸੇ ਹੋਏ ਹਨ। ਜਿਨ੍ਹਾਂ ਪਰਮਾਰਾਂ ਨੂੰ ਭਾਈਕੇ ਕਿਹਾ ਜਾਂਦਾ ਹੈ ਉਹ ਸਾਰੇ ਇਸ ਪਰਿਵਾਰ ਦੇ ਹੀ ਹਨ।

ਪਿੰਡ ਡਰੋਲੀ ਕਲਾਂ ਹਮੇਸ਼ਾਂ ਹੀ ਸੂਰਬੀਰਾਂ ਦਾ ਗੜ੍ਹ ਰਿਹਾ ਹੈ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵੀ ਇਹ ਇੱਕ ਥਾਣਾ ਸੀ। ਮੌਜੂਦਾ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਦੇਵ ਜੀ ਦੇ ਨਾਲ ਇੱਕ ਕਿਲਾ ਵੀ ਸੀ। ਜੋ ਅੰਗਰੇਜ਼ਾਂ ਨੇ ਢਾਹ ਦਿੱਤਾ ਸੀ। ਪਿੰਡ ਤੋਂ ਪਧਿਆਣਾ ਵੱਲ ਦੋ ਉੱਚੇ ਬੁਰਜ਼ ਸਨ। ਜੋ 20ਵੀਂ ਸਦੀ ਦੇ ਸ਼ੁਰੂ ਤੱਕ ਮੌਜੂਦ ਸਨ। ਅੱਜ ਵੀ ਉਸ ਜਗ੍ਹਾ ਨੂੰ ਬੁਰਜ਼ ਕਿਹਾ ਜਾਂਦਾ ਹੈ। ਅੱਜ ਜਿੱਥੇ ਪੇਂਡੂ ਐੱਲ ਅਨੁਸਾਰ ਜੌੜਿਆਂ ਅਤੇ ਲੋਲੀਆਂ ਦੇ ਖੇਤ ਹਨ। ਗੁਰਦਵਾਰੇ ਦੇ ਦੱਖਣ ਵੱਲ ਇੱਕ ਬਹੁਤ ਵੱਡਾ ਸਿਖਲਾਈ ਕੇਂਦਰ ਸੀ ਅਤੇ ਨਾਲ 16 ਮੀਟਰ ਚੌੜਾ ਰਸਤਾ ਸੀ। ਅੱਜ ਬੇਸ਼ੱਕ ਉਹ ਰਸਤਾ ਘੱਟ ਚੌੜਾ ਰਹਿ ਗਿਆ ਹੈ ਪਰ ਅੱਜ ਵੀ ਬੜਾ ਰਾਹ ਹੀ ਕਿਹਾ ਜਾਂਦਾ ਹੈ।

ਪ੍ਰਚਲਤ ਸਾਖੀਆਂ ਅਨੁਸਾਰ ਇਹ ਬਾਬਾ ਮੱਤੀ ਜੀ ਦਾ ਰਾਜਪੂਤ ਪਰਿਵਾਰ ਗੁਰੂ ਨਾਨਕ ਸਾਹਿਬ ਦੇ ਮੁਢਲੇ ਅਨੁਆਈਆਂ ਵਿਚੋਂ ਇਕ ਹੈ l ਬਾਬਾ ਮੱਤੀ ਜੀ ਦੇ ਪਿਤਾ ਜੀ ਦਾ ਨਾਮ ਸ਼੍ਰੀ ਕੈਲਾਸ਼ ਦੇਵ ਮਿਨਹਾਸ ਹੈ। ਸ਼੍ਰੀ ਕੈਲਾਸ਼ ਦੇਵ ਜੀ ਦੇ ਪੁੱਤਰ ਸਨ । ਸ਼੍ਰੀ ਬੱਤੀ ਦੇਵ, ਸ਼੍ਰੀ ਜੱਤੀ ਦੇਵ, ਬਾਬਾ ਮੱਤੀ ਦੇਵ ਜੀ, ਸ਼੍ਰੀ ਅੰਸ਼ੂ ਪਾਲ ਅਤੇ ਸ਼੍ਰੀ ਕੱਤੀ ਦੇਵ। 1526 ਈਸਵੀ ਵਿਚ ਜਦ ਬਾਬਰ ਨੇ ਹਿੰਦੁਸਤਾਨ ਤੇ ਹਮਲਾ ਕੀਤਾ ਤਾਂ ਸ਼੍ਰੀ ਕੈਲਾਸ਼ ਦੇਵ ਜੀ ਆਪਣੇ ਤਿੰਨ ਪੁੱਤਰਾਂ, ਬਾਬਾ ਮੱਤੀ ਦੇਵ ਜੀ, ਸ਼੍ਰੀ ਅੰਸ਼ੂ ਪਾਲ ਅਤੇ ਸ਼੍ਰੀ ਕੱਤੀ ਦੇਵ ਨਾਲ ਸਿਆਲਕੋਟ ਤੋਂ ਮਹਾਰਾਜਾ ਹਰੀ ਚੰਦ ਜਸਵਾਲ ਦੇ ਰਾਜ ਦੋਆਬਾ ਵਿੱਚ ਆ ਗਏ । ਸ਼੍ਰੀ ਬੱਤੀ ਦੇਵ, ਸ਼੍ਰੀ ਜੱਤੀ ਦੇਵ ਗੁਰਦਾਸਪੁਰ (ਭਾਰਤ) ਅਤੇ ਸਿਆਲਕੋਟ (ਪਾਕਿਸਤਾਨ) ਵਿਚ ਹੀ ਰਹੇ, (ਅੱਜ ਉਹ '’ਮਨਹਾਸ’’ ਗੋਤਰ ਨਾਲ ਜਾਣੇ ਜਾਂਦੇ ਹਨ) । ਮਹਾਰਾਜਾ ਜਸਵਾਲ ਨੇ ਸ਼੍ਰੀ ਕੈਲਾਸ਼ ਦੇਵ ਨੂੰ ਇੱਕ ਉੱਚ ਪ੍ਰਬੰਧਿਤ ਪਦਵੀ ਅਤੇ ਪਿੰਡ ਹਾਰਟਾ ਜਿਲ੍ਹਾ ਹੁਸ਼ਿਆਰਪੁਰ ਵਿਚ ਇੱਕ ਵਿਸ਼ਾਲ ਜਗੀਰ ਦਿੱਤੀ। ਸਮਾਂ ਬੀਤਣ ਤੇ ਬਾਬਾ ਮੱਤੀ ਜੀ ਦਾ ਵਿਆਹ ਪਿੰਡ ਇੱਟਾਂ ਵੱਧੀ ਨੇੜੇ ਭੋਗਪੁਰ ਜਿਲਾ ਜਲੰਧਰ ਵਿਖੇ ਇੱਕ ਨਾਰੂ ਰਾਜਪੂਤ ਕੰਨਿਆ ਬੀਬੀ ਸੰਪੂਰਨੀ ਨਾਲ ਨਿਸ਼ਚਿਤ ਹੋਇਆ । ਅਜੇ ਵਿਆਹ ਦੀਆਂ ਰਸਮਾਂ ਅਧ ਵਿਚਕਾਰ ਹੀ ਸਨ, ਕਿ ਇੱਕ ਨੇੜਲੇ ਪਿੰਡ ਦੀ ਇੱਕ ਬ੍ਰਾਹਮਣ ਔਰਤ ਆ ਕੇ ਕੁਰਲਾਈ ਅਤੇ ਦੱਸਿਆ ਕਿ ਮੁਸਲਮਾਨਾ ਨੇ ਬ੍ਰਾਹਮਣਾਂ ਦੇ ਪਿੰਡ 'ਤੇ ਹਮਲਾ ਕਰ ਦਿੱਤਾ ਹੈ ਅਤੇ ਜਾਨ ਮਾਲ ਦਾ ਨੁਕਸਾਨ ਕਰ ਰਹੇ ਹਨ। ਪਸ਼ੂਆਂ ਨੂੰ ਖਾਸ ਕਰਕੇ ਗਾਵਾਂ ਵੱਢਣ ਲਈ ਲੈ ਜਾ ਰਹੇ ਹਨ। ਬਰਾਤੀਆਂ ਤੋਂ ਮੱਦਦ ਮੰਗੀ। ਜਾਗੀਰਦਾਰ ਹੋਣ ਦੇ ਨਾਤੇ ਬਾਬਾ ਮੱਤੀ ਜੀ ਨੂੰ ਵੰਗਾਰਿਆ । ਇੱਕ ਰਾਜਪੂਤ ਹੋਣ ਦੇ ਨਾਤੇ, ਗਊ ਗਰੀਬ ਦੀ ਰੱਖਿਆ ਪਹਿਲਾ ਫਰਜ਼ ਸੀ। ਖਾਲਸਾ ਪੰਥ ਦੀ ਉਤਪਤੀ ਤੋਂ ਪਹਿਲਾਂ ਤਲਵਾਰ ਰੱਖਣ ਅਤੇ ਜੰਗੀ ਸਿਖਲਾਈ ਲੈਣ ਦਾ ਅਧਿਕਾਰ ਕੇਵਲ ਰਾਜਪੂਤਾਂ( ਕਸ਼ੱਤਰੀਆਂ) ਨੂੰ ਹੀ ਸੀ।

ਇੱਕ ਜਾਗੀਰਦਾਰ ਅਤੇ ਇੱਕ ਸੱਚਾ ਕਸ਼ੱਤਰੀ ਹੋਣ ਦੇ ਨਾਤੇ, ਬਾਬਾ ਮੱਤੀ ਜੀ ਨੇ ਵਿਆਹ ਤੋਂ ਪਹਿਲਾਂ ਗਊ ਗਰੀਬ ਦੀ ਰੱਖਿਆ ਨੂੰ ਤਰਜੀਹ ਦਿੱਤੀ। ਵਿਆਹ ਦੀਆਂ ਰਸਮਾਂ ਵਿਚਾਲੇ ਛੱਡ ਕੇ ਆਪਣੇ ਕੁਝ ਸਿਪਾਹੀ ਅਤੇ ਬਰਾਤੀਆਂ ਨੂੰ ਨਾਲ ਲੈ ਕੇ ਬਾਬਾ ਮੱਤੀ ਜੀ ਨੇ ਓਸ ਪਿੰਡ ਵੱਲ ਚਾਲੇ ਪਾਏ। ਜਾਲਮਾ ਨਾਲ ਲੋਹਾ ਲਿਆ। ਦੋ ਦਿਨ ਤੱਕ ਲੜਾਈ ਚੱਲੀ । ਲੜਾਈ ਲੜਦੇ ਲੜਦੇ ਪਿੰਡ ਕਾਲਰਾ ਤੱਕ ਪਹੁੰਚ ਗਏ। ਦੂਸਰੇ ਦਿਨ ਦੀ ਲੜਾਈ ਵਿੱਚ ਬਾਬਾ ਮੱਤੀ ਜੀ ਦਾ ਸਿਰ ਧੜ ਤੋਂ ਅਲੱਗ ਹੋ ਗਿਆ। ਬਾਬਾ ਮੱਤੀ ਜੀ ਨੇ ਆਪਣਾ ਸੀਸ ਆਪਣੇ ਹੱਥ ਤੇ ਰੱਖਿਆ ਅਤੇ ਲੜਾਈ ਜਾਰੀ ਰੱਖੀ। ਪਿੰਡ ਕਾਲਰਾ ਦੀ ਇੱਕ ਔਰਤ ਨੇ ਸਵੇਰੇ ਸਵੇਰੇ ਇਹ ਨਜ਼ਾਰਾ ਦੇਖਿਆ ਅਤੇ ਬਾਕੀ ਲੋਕਾਂ ਦੇ ਧਿਆਨ ਵਿੱਚ ਲਿਆਉਣ ਲਈ ਜ਼ੋਰ ਨਾਲ ਚੀਖੀ ''ਦੇਖੋ ਇੱਕ ਬੰਦਾ ਆਪਣਾ ਸੀਸ ਹੱਥ ਤੇ ਰੱਖ ਕੇ ਲੜ ਰਿਹਾ ਹੈ '' ਅਚਾਨਕ ਬਾਬਾ ਜੀ ਪਿੰਡ ਕਾਲਰਾ ਦੇ ਨੇੜੇ ਪਿੰਡ ਡਰੋਲੀ ਕਲਾਂ ਦੀ ਹੱਦ ਵਿੱਚ ਘੋੜੇ ਤੇਂ ਡਿੱਗ ਪਏ। ਉਸ ਜਗ੍ਹਾ ਤੇ ਇੱਕ ਜੰਡ ਦਾ ਦਰਖਤ ਪੈਦਾ ਹੋਇਆ ਜੋ ਅੱਜ ਵੀ ਮੌਜੂਦ ਹੈ। ਮੁਤਵੰਨਿਆਂ ਦੀ ਮਲਕੀਅਤ ਵਾਲੀ ਜਮੀਨ ਵਿੱਚੋਂ ਹੈ। ਪਰ ਲੜਾਈ ਇਥੇ ਖਤਮ ਨਹੀ ਹੋਈ। ਬਾਬਾ ਜੀ ਫਿਰ ਘੋੜੇ ਤੇ ਚੜੇ ਅਤੇ ਆਪਣੀ ਹਥੇਲੀ 'ਤੇ ਰੱਖੇ ਸਿਰ ਸਮੇਤ ਲੜਾਈ ਜਾਰੀ ਰੱਖੀ। ਜਿੱਤ ਪ੍ਰਾਪਤ ਕੀਤੀ। ਜੰਗ ਜਿੱਤ ਕੇ ਬਾਬਾ ਜੀ ਸਦਾ ਲਈ ਡਿੱਗ ਪਏ। ਜਿੱਥੇ ਅੱਜ ਗੁਰੂਦੁਆਰਾ ਸ਼ਹੀਦ ਬਾਬਾ ਮੱਤੀ ਜੀ ਡਰੋਲੀ ਕਲਾਂ ਹੈ। ਕੁਦਰਤ ਦੇ ਕਰਿਸ਼ਮੇ ਨਾਲ ਦੋਨੋ ਜਗਾਹ ਜਿੱਥੇ ਬਾਬਾ ਜੀ ਡਿੱਗੇ, ਜੰਡ ਦੇ ਰੁੱਖ ਪੈਦਾ ਹੋਏ । ਜੋ ਅੱਜ ਵੀ ਸੁਰੱਖਿਅਤ ਰੱਖੇ ਹੋਏ ਹਨ ।

ਮਹਾਰਾਜਾ ਹਰੀ ਚੰਦ ਜਸਵਾਲ ਨੂੰ ਬਾਬਾ ਮੱਤੀ ਜੀ ਵਲੋ ਦਿਖਾਈ ਬਹਾਦਰੀ ਦਾ ਪਤਾ ਲੱਗਾ ਤਾਂ ਉਨਾ ਨੂੰ ਬਹੁਤ ਖੁਸ਼ੀ ਹੋਈ ।ਪਰ ਇੱਕ ਬਹਾਦੁਰ ਦੀ ਮੌਤ ਦਾ ਅਫ਼ਸੋਸ ਵੀ ਹੋਇਆ । ਹੁਣ ਸੰਸਕਾਰ ਦੇ ਸਮੇਂ ਰਾਜਪੂਤੀ ਰਵਾਇਤ ਅਨੁਸਾਰ, ਬੀਬੀ ਸੰਪੂਰਨੀ ਜੀ ਬਾਬਾ ਜੀ ਨਾਲ ਸਤੀ ਹੋਣਾ ਚਾਹੁੰਦੀ ਸੀ । ਪਰ ਵਿਆਹ ਦੀਆਂ ਰਸਮਾਂ ਪੂਰੀਆਂ ਨਾਂ ਹੋਣ ਕਾਰਨ ਪੰਚਾਇਤ ਨੇ ਮੰਜੂਰੀ ਨਾ ਦਿੱਤੀ । ਪਰ ਬੀਬੀ ਜੀ ਨੇ ਬਾਬਾ ਜੀ ਦੇ ਸਿਵੇ ਵਿਚੋਂ ਕੁਝ ਲੱਕੜਾਂ ਲੈ ਕੇ ਨਾਲ ਹੀ ਆਪਣਾ ਸਿਵਾ ਬਣਾ ਲਿਆ ਅਤੇ ਸਤੀ ਹੋ ਗਈ। ਦੋਨਾਂ ਦੀ ਯਾਦਗਾਰ ਅੱਜ ਵੀ ਪਿੰਡ ਵਲੋਂ ਸੰਭਾਲੀ ਹੋਈ ਹੈ । ਪਰ ਕੋਈ ਪੂਜਾ ਵਗੈਰਾ ਨਹੀਂ ਹੁੰਦੀ ਕਿਉਂਕਿ ਸਾਰੇ ਮਿਨਹਾਸ ਰਾਜਪੂਤਾਂ ਨੇ ਸਿੱਖ ਧਰਮ ਅਪਣਾ ਲਿਆ।

ਹੁਣ ਪਿੰਡ ਹਾਰਟਾ ਇੱਥੋਂ 12 ਕਿਲੋਮੀਟਰ ਦੂਰ ਸੀ । ਸ਼੍ਰੀ ਅੰਸ਼ੂ ਪਾਲ ਅਤੇ ਸ਼੍ਰੀ ਕੱਤੀ ਦੇਵ ਨੇ ਮਹਾਰਾਜਾ ਹਰੀ ਚੰਦ ਜਸਵਾਲ ਨੂੰ ਆਪਣੀ ਜਗੀਰ ਦਾ ਤਬਾਦਲਾ ਕਰਨ ਲਈ ਬੇਨਤੀ ਕੀਤੀ , ਪਿੰਡ ਹਾਰਟੇ ਦੀ ਜਮੀਨ ਜਿਆਦਾ ਹੋਣ ਕਾਰਨ ਮਹਾਰਾਜਾ ਹਰੀ ਚੰਦ ਜਸਵਾਲ ਨੇ ਦੋ ਥਾਵਾਂ ਤੇ ਵੰਡ ਦਿੱਤਾ। ਸ਼੍ਰੀ ਅੰਸ਼ੂ ਪਾਲ ਪਿੰਡ ਪਾਲਦੀ ਬਹਾਦਰ ਗੜ ਜ਼ਿਲਾ ਹੁਸ਼ਿਆਰਪੁਰ ਅਤੇ ਸ਼੍ਰੀ ਕੱਤੀ ਦੇਵ ਡਰੋਲੀ ਕਲਾਂ,(ਖਿਆਲਾ), ਡਮੁੰਡਾ, ਜਲਪੋਤ, ਪਧਿਆਣਾ, ਡਰੋਲੀ ਖੁਰਦ (ਢੰਡੌਰ, ਢੰਡੌਰੀ) ਅਤੇ ਹਰੀਪੁਰ ਜ਼ਿਲਾ ਜਲੰਧਰ । ਜਿੱਥੇ ਉਨ੍ਹਾ ਨੇ ਪਿੰਡ ਦੇ ਚੜ੍ਹਦੇ ਪਾਸੇ 2 ਬੁਰਜ ਬਣਵਾਏ ਜੋ ਕਿ 1920 ਤੱਕ ਵੀ ਮੌਜੂਦ ਸਨ। ਅੱਜ ਵੀ ਓਸ ਏਰੀਆ ਦੀ ਜਮੀਨ ਨੂੰ ਬੁਰਜ ਹੀ ਕਿਹਾ ਜਾਂਦਾ ਹੈ । ਬੁਰਜ ਤਾਂ ਨਹੀਂ ਰਹੇ । ਅੱਜ ਓਹ ਜਮੀਨ ਜੌੜਿਆਂ ਅਤੇ ਲੋਲੀਆਂ ਦੀ ਮਲਕੀਅਤ ਹੇਠ ਹੈ। ਇਕ ਅਟਾਰੀ ਬਣਵਾਈ ਜੋ ਅੱਜ ਵੀ ਮੌਜੂਦ ਹੈ। ਇਹ ਪਿੰਡ ਦੇ ਦੱਖਣ ਵੱਲ ਇੱਕ ਵੱਡਾ ਮੈਦਾਨ ਫੋਜਾਂ ਦੀ ਸਿਖਲਾਈ ਵਾਸਤੇ ਰਖਿਆ । ਇਸ ਮੈਦਾਨ ਦੀ ਵਧਿਆ ਆਵਾਜਾਈ ਲਈ ਇੱਕ 15 ਗਜ਼ ਦਾ 1 ਕਿਲੋਮੀਟਰ ਤੋਂ ਜਿਆਦਾ ਲੰਬਾ ਰਾਹ ਬਣਾਇਆ ਜੋ ਅੱਜ ਵੀ ਮੌਜੂਦ ਹੈ ਅਤੇ ਵੱਡਾ ਰਾਹ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਪਿੰਡ ਦੇ ਖੂਹਾਂ ਨਾਲ ਧਰਤੀ ਦੇ ਅੰਦਰ ਰਾਸਤਾ ਜੋੜਿਆ (ਬਾਬਾ ਮੱਤੀ ਦਾ ਖੂਹ, ਵਰਨੇ ਦਾ ਖੂਹ , ਫੰਬਾ ਖੂਹ , ਸੁੰਦਰ ਦਾ ਖੂਹ ਅਤੇ ਲਸੂੜੀ ਵਾਲਾ ਖੂਹ)। ਸਿੱਖ ਰਾਜ ਵਿੱਚ ਵੀ ਫੋਜਾਂ ਲਈ ਬਹੁਤ ਵੱਡਾ ਕੇਂਦਰ ਸੀ।

ਬਾਬਾ ਮੱਤੀ ਜੀ ਨੂੰ ਗਊ ਗਰੀਬ ਦੀ ਰੱਖਿਆ ਦਾ ਚਿੰਨ ਮੰਨਦੇ ਹੋਏ ਪਿੰਡ ਦੇ ਲੇਕ ਆਪਣੇ ਨਰ ਪਸ਼ੂ ਵੇਚਣ ਦੀ ਬਜਾਏ ਗੁਰੂਦੁਆਰੇ ਚੜਾਅ ਦਿੰਦੇ ਸਨ । ਉਨਾ ਪਸ਼ੂਆ ਨੂੰ ਕੋਈ ਡੰਡਾ ਵੀ ਨਹੀ ਮਾਰਦਾ ਸੀ। ਇਹ ਪ੍ਰਥਾ ਸੰਨ 1980 ਤੋਂ ਬਾਦ ਤੱਕ ਵੀ ਜਾਰੀ ਸੀ।