Bibi Gurcharn Kaur Parmar
ਮਹਾਨ ਬੀਬੀ ਗੁਰਚਰਨ ਕੌਰ ਜੀ ਸਪੁੱਤਰੀ ਬਾਬਾ ਜਮੀਅਤ ਸਿੰਘ ਜੀ
ਮੇਰੇ ਕੋਲ ਬੀਬੀ ਜੀ ਦੀ ਫੋਟੋ ਨਹੀਂ ਹੈ ਨਹੀ ਤਾਂ ਮੈ ਪੋਸਟ ਜਰੂਰ ਕਰਦਾ ਅਤੇ ਅਤੇ ਇਸ ਮਹਾਨ ਸ਼ਖਸੀਅਤ ਦੇ ਸਭ ਨੂੰ ਦਰਸ਼ਣ ਜਰੂਰ ਕਰਵਾਉਂਦਾ ਪਰ ਇੱਕ ਬੇਨਤੀ ਸੱਭ ਨੂੰ ਕਰਨਾ ਚਾਹੁੰਦਾ ਹਾਂ ਕਿ ਇਹੋ ਜਿਹੀਆਂ ਮਹਾਨ ਸ਼ਖਸੀਅਤਾਂ ਦੇ ਬਾਰੇ ਕੁੱਝ ਜਰੂਰ ਲਿਖਿਆ ਕਰੋ ਕਿਉਂਕਿ ਜੋ ਇਤਿਹਾਸ ਬਣਾਉਂਦਾ ਹੈ ਉਹ ਆਪ ਇਤਿਹਾਸ ਨਹੀਂ ਲਿਖਦਾ। ਬਹੁਤ ਸਾਰੀਆਂ ਇਸ ਤਰਾਂ ਦੀਆਂ ਮਹਾਨ ਸ਼ਖਸੀਅਤਾਂ ਨੇ ਇਤਿਹਾਸ ਬਣਾਏ ਆਪਣੀਆਂ ਜਾਨਾਂ ਜੋਖਮ ਵਿੱਚ ਪਾਈਆਂ। ਆਪਣੀਆਂ ਜਾਨਾਂ ਵੀ ਕੁਰਬਾਨ ਕੀਤੀਆਂ। ਕਿਸ ਲਈ? ਦੂਜਿਆਂ ਨਾਲ ਹੋ ਰਹੀ ਬੇਇਨਸਾਫੀ ਜਾਂ ਜ਼ੁਲਮ ਨੂੰ ਰੋਕਣ ਲਈ ਪਰ ਉਨ੍ਹਾਂ ਦੀਆਂ ਕੁਰਬਾਨੀਆਂ ਸਾਡੀ ਵਜ੍ਹਾ ਨਾਲ ਅਲੋਪ ਹੋ ਗਈਆਂ ਕਿਉਂਕਿ ਨਾ ਅਸੀਂ ਉਨ੍ਹਾਂ ਬਾਰੇ ਕੁੱਝ ਲਿਖਿਆ ਅਤੇ ਨਾ ਹੀ ਉਨ੍ਹਾਂ ਦੀਆਂ ਯਾਦਾਂ ਜਾਂ ਨਿਸ਼ਾਨੀਆਂ ਨੂੰ ਸੰਭਾਲ ਕੇ ਰੱਖ ਸਕੇ।
ਬਾਬਾ ਜਮੀਅਤ ਸਿੰਘ ਪਰਮਾਰ ਦੇ ਪਰਿਵਾਰ ਨੇ ਸਾਡੀ ਕੌਮ ਲਈ ਬਹੁਤ ਕੁੱਝ ਕੀਤਾ ਉਨ੍ਹਾਂ ਦਾ ਕਰਜਾ ਅਸੀਂ ਨਹੀਂ ਉਤਾਰ ਸਕਦੇ ਪਰ ਇੱਕ ਕੰਮ ਜਰੂਰ ਕਰ ਸਕਦੇ ਹਾਂ ਕਿ ਉਨ੍ਹਾਂ ਦੀਆਂ ਕੀਤੀਆਂ ਕੁਰਬਾਨੀਆਂ ਨੂੰ ਆਪਣੀ ਅਗਲੀ ਪੀੜ੍ਹੀ ਤੱਕ ਲੈ ਜਾਈਏ। ਜਿਵੇ ਪਹਿਲਾਂ ਵੀ ਹੋਇਆ ਪਰਮਾਰ ਵੰਸ਼ ਨੇ ਬਹੁਤ ਕੁਰਬਾਨੀਆਂ ਕੀਤੀਆਂ। ਆਕਾਲੀ ਫੂਲਾ ਸਿੰਘ ਵਰਗਾ ਕੋਈ ਨਹੀਂ ਹੋ ਸਕਦਾ। ਬਾਬਾ ਦੀਪ ਸਿੰਘ ਵਰਗਾ ਕੋਈ ਨਹੀਂ ਹੋ ਜਾਣਾ। ਜਦੋਂ ਵੀ ਦੋਆਬੇ ਦੇ ਪਰਮਾਰ ਕੋਈ ਧਾਰਮਿਕ ਪ੍ਰੋਗ੍ਰਾਮ ਕਰਵਾਉਂਦੇ ਹਨ ਉਹ ਬਾਬਾ ਦੀਪ ਸਿੰਘ ਦੀ ਫੋਟੋ ਜਰੂਰ ਲਾਉਂਦੇ ਹਨ। ਆਮ ਬੰਦੇ ਨੂੰ ਇਸ ਬਾਰੇ ਪਤਾ ਹੀ ਨਹੀ ਕਿ ਉਹ ਵੀ ਇਸ ਵੰਸ਼ ਦਾ ਹਿੱਸਾ ਸਨ। ਨਿਧੜਕ ਜੱਥੇਦਾਰ ਗਿਆਨੀ ਗੁਰਦਿਆਲ ਸਿੰਘ ਅਜਨੋਹਾ ਵਰਗਾ ਕਿਸੇ ਨਹੀਂ ਹੋ ਲੈਣਾ ਉਹ ਵੀ ਇਸੇ ਵੰਸ਼ ਵਿਚੋਂ ਸਨ।
2021 ਵਿੱਚ ਜੱਥੇਦਾਰ ਗੁਰਦਿਆਲ ਸਿੰਘ ਅਜਨੋਹਾ ਜੀ ਦੀ ਬਰਸੀ ਪਿੰਡ ਵਾਲਿਆਂ ਨੇ ਮਨਾਈ। SGPC ਦੇ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ ਪਰਮਜੀਤ ਸਿੰਘ ਸਰੋਆ ਵੀ ਹਾਜ਼ਰ ਸਨ। ਉਨ੍ਹਾਂ ਨੇ ਸਟੇਜ ਤੋਂ ਆਪਣੇ ਵਿਚਾਰਾਂ ਵਿੱਚ ਪ੍ਰਬੰਧਕਾਂ ਨੂੰ ਝਾੜ ਪਾਈ ਕਿ ਜਿਸ ਮਹਾਨ ਸ਼ਖ਼ਸੀਅਤ ਦੀ ਤੁਸੀਂ ਬਰਸੀ ਮਨਾ ਰਹੇ ਹੋ ਉਸ ਦੇ ਬਾਰੇ ਤਾਂ ਕਿਸੇ ਨੇ ਇੱਕ ਲਫਜ਼ ਵੀ ਨਹੀਂ ਬੋਲਿਆ ਫਿਰ ਬਰਸੀ ਕਿਸ ਲਈ ਮਨਾ ਰਹੇ ਹੋ?
ਅੱਜ ਜੱਥੇਦਾਰ ਤਲਵਿੰਦਰ ਸਿੰਘ ਪਰਮਾਰ ਵਲੋਂ ਕੀਤੀ ਕੁਰਬਾਨੀ ਨਾਲ ਜੋ ਇਤਿਹਾਸ ਜੁੜਿਆ ਹੈ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਜਾਣਦੇ ਹਨ। ਉਸ ਨੂੰ ਸਾਹਮਣੇ ਲਿਆਉਣ ਦੀ ਜ਼ਰੂਰਤ ਹੈ। ਬੇਨਤੀ ਹੈ ਕਿ ਜੋ ਕੋਈ ਵੀ ਉਨ੍ਹਾਂ ਦਾ ਦੋਸਤ ਰਿਸ਼ਤੇਦਾਰ ਜਾਂ ਹੋਰ ਕੋਈ ਵੀ ਉਨ੍ਹਾਂ ਨਾਲ ਗੱਲ ਕਰ ਸਕਦਾ ਹੈ। ਆਪਸ ਵਿੱਚ ਬੈਠ ਕੇ ਗੱਪਸ਼ਪ ਕਰੋ ਉਸ ਨੂੰ ਰਿਕਾਰਡ ਕਰੋ। ਬਹੁਤ ਸਾਰਾ ਇਤਿਹਾਸ ਸਾਹਮਣੇ ਨਿਕਲ ਕੇ ਆਵੇਗਾ। NRI ਹੁੰਦੇ ਹੋਏ ਵੀ ਧਰਮ ਯੁੱਧ ਮੋਰਚਾ ਸ਼ੁਰੂ ਕੀਤਾ। ਹੋਰ ਵੀ ਇਸ ਤਰਾਂ ਦੇ ਬਹੁਤ ਪਰਿਵਾਰ ਹਨ ਜਿਨ੍ਹਾਂ ਨੀ ਕੀਤੀ ਕੁਰਬਾਨੀ ਦਿਨੋ ਦਿਨ ਅਲੋਪ ਹੁੰਦੀ ਜਾ ਰਹੀ ਹੈ।
ਬੇਨਤੀ ਕਰਤਾ