ਮਹਾਰਾਜਾ ਰਣਜੀਤ ਸਿੰਘ ਦੇ 8 ਪੁੱਤਰ
8 Sons of Maharaja Ranjit Singh
ਮਹਾਰਾਜਾ ਰਣਜੀਤ ਸਿੰਘ ਦੇ 8 ਪੁੱਤਰ:
1 ਖੜਕ ਸਿੰਘ (ਮਾਤਾ ਰਾਜ ਕੌਰ ਜਿਸ ਦਾ ਨਾਮ ਬਾਅਦ ਵਿੱਚ ਦਾਤਾਰ ਕੌਰ ਰੱਖਿਆ ਗਿਆ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਦਾ ਨਾਮ ਵੀ ਰਾਜ ਕੌਰ ਸੀ ) ਖੜਕ ਸਿੰਘ ਦੀ ਮੌਤ ਜਿਆਦਾ ਸ਼ਰਾਬ ਪੀਣ ਅਤੇ ਅਫੀਮ ਦੀ ਆਦਤ ਨਾਲ ਹੋਈ।
2 ਈਸ਼ਰ ਸਿੰਘ, ਦੋ ਸਾਲ ਦੀ ਉਮਰ ਵਿੱਚ ਪੂਰਾ ਹੋ ਗਿਆ, ਜੁੜਵਾਂ 3. ਤਾਰਾ ਸਿੰਘ ਅਤੇ 4. ਸ਼ੇਰ ਸਿੰਘ (ਤਿੰਨਾਂ ਦੀ ਮਾਤਾ ਮਹਿਤਾਬ ਕੌਰ ਸੀ) ਸ਼ੇਰ ਸਿੰਘ ਨੂੰ ਅਤੇ ਉਸ ਦੇ 12 ਸਾਲ ਦੇ ਪੁੱਤਰ ਕੁੰਵਰ ਪਰਤਾਪ ਸਿੰਘ ਨੂੰ ਸੰਧਾਵਾਲੀਆਂ ਨੇ ਧੋਖੇ ਨਾਲ ਕਤਲ ਕਰ ਦਿੱਤਾ। ਸ਼ੇਰ ਸਿੰਘ ਦੇ ਕਤਲ ਤੋਂ ਬਾਅਦ ਤਾਰਾ ਸਿੰਘ ਨੇ ਲਾਹੌਰ ਆਉਣ ਤੋਂ ਇਨਕਾਰ ਕਰ ਦਿੱਤਾ ਅਤੇ 1859 ਵਿੱਚ ਉਸ ਦੀ ਸਾਧਾਰਨ ਮੌਤ ਹੋ ਗਈ।
5 ਮੁਲਤਾਨਾ ਸਿੰਘ (ਮਾਤਾ ਰਤਨ ਕੌਰ ) ਸਾਧਾਰਨ ਮੌਤ 1846
6 ਕਸ਼ਮੀਰਾ ਸਿੰਘ (1844) ਦੀ ਮੌਤ ਦਾ ਕਾਰਨ ਵੀ ਦਲੀਪ ਸਿੰਘ ਨੂੰ ਗੱਦੀ ਤੇ ਬਿਠਾਉਣਾ ਸੀ, ਰਾਜਾ ਹਰੀ ਸਿੰਘ ਬਾਬਾ ਬੀਰ ਸਿੰਘ ਨਾਲ ਸ਼ਾਂਤੀ ਸਮਝੌਤਾ ਕਰਨ ਨੌਰੰਗਾਬਾਦ ਗਿਆ ਸੀ ਕਿਉਂਕਿ ਕੁੰਵਰ ਕਸ਼ਮੀਰ ਸਿੰਘ ਬਾਬਾ ਬੀਰ ਸਿੰਘ ਕੋਲ ਸੀ। ਸਮਝੌਤੇ ਦੀ ਗੱਲ ਚੱਲ ਰਹੀ ਸੀ ਕਿ ਅਤਰ ਸਿੰਘ ਸੰਧਾਵਾਲੀਆ ਨੇ ਸਮਝੌਤੇ ਲਈ ਬਣੇ ਇੱਕ ਪੰਚ ਅਤੇ ਖਾਲਸਾ ਫੌਜ ਦੇ ਜਨਰਲ ਗੁਲਾਬ ਸਿੰਘ ਦਾ ਕਤਲ ਕਰ ਦਿੱਤਾ ਅਤਰ ਸਿੰਘ ਸੰਧਾਵਾਲੀਆ ਨਹੀਂ ਚਾਹੁੰਦਾ ਸੀ ਕਿ ਕੋਈ ਸ਼ਾਂਤੀ ਸਮਝੌਤਾ ਹੋਵੇ। ਜਨਰਲ ਅਬਿਤਾਬਿਲੇ ਜੋ ਤੋਪਾਂ ਦਾ ਇੰਚਾਰਜ ਸੀ ਨੇ ਗੋਲਾਬਾਰੀ ਦਾ ਹੁਕਮ ਦੇ ਦਿੱਤਾ, 7 ਪਸ਼ੌਰਾ ਸਿੰਘ (ਮਾਤਾ ਦਇਆ ਕੌਰ ) ਪਸ਼ੌਰਾ ਸਿੰਘ (1846) ਦੀ ਮੌਤ ਦਾ ਕਾਰਨ ਜਿੰਦਾਂ ਦਾ ਭਰਾ ਜਵਾਹਰ ਸਿੰਘ ਸੀ ਜਿਸ ਨੇ ਦਲੀਪ ਸਿੰਘ ਦੀ ਗੱਦੀ ਬਚਾਉਣ ਲਈ ਮਰਵਾ ਦਿੱਤਾ।
8 ਦਲੀਪ ਸਿੰਘ (ਮਾਤਾ ਜਿੰਦਾਂ) ਦਲੀਪ ਸਿੰਘ ਦਾ ਜਨਮ ਉਸ ਸਮੇਂ ਹੋਇਆ ਜਦੋਂ ਮਹਾਰਾਜਾ ਨੂੰ ਅਧਰੰਗ ਹੋਇਆ ਸੀ। ਜਿੰਦਾਂ ਦੀਆਂ ਬਹੁਤ ਪ੍ਰੇਮ ਕਹਾਣੀਆਂ ਸਨ।
Dr. Johan Martin Henigberger ਜੋ ਉਸ ਸਮੇਂ ਦਾ ਸ਼ਾਹੀ ਡਾਕਟਰ ਸੀ ਆਪਣੀ ਕਿਤਾਬ 35 years in The East ਦੇ ਪੇਜ 121 ਤੇ ਇੱਥੋਂ ਤੱਕ ਲਿਖਦਾ ਹੈ ਕਿ ਗੱਦੀ ਤੇ ਕਬਜ਼ਾ ਕਰਨ ਤੋਂ ਬਾਅਦ ਉਹ ਕਈ ਵਾਰ ਗਰਭਤੀ ਵੀ ਹੋਈ ਅਤੇ ਹਰੇਕ ਵਾਰ ਆਪਣਾ ਗਰਭਪਾਤ ਕਰਵਾ ਲੈਂਦੀ ਸੀ। ਜਿੰਦਾਂ ਨਾਲ ਵਿਆਹ ਸਮੇਂ ਮਹਾਰਾਜੇ ਦੀ ਉਮਰ 55 ਸਾਲ ਅਤੇ ਜਿੰਦਾਂ ਦੇ ਉਮਰ ਸਿਰਫ 18 ਸਾਲ ਸੀ। ਮਹਾਰਾਜੇ ਨੇ ਆਪਣਾ ਇੱਕ ਤੀਰ ਅਤੇ ਇੱਕ ਤਲਵਾਰ ਭੇਜ ਕੇ ਜਿੰਦਾਂ ਨਾਲ ਵਿਆਹ ਕੀਤਾ ਸੀ ਇੱਕ ਸਾਲ ਬਾਅਦ ਅਧਰੰਗ ਹੋ ਗਿਆ, ਦਲੀਪ ਸਿੰਘ ਉਸ ਤੋਂ ਬਾਅਦ ਪੈਦਾ ਹੋਇਆ ਇਸ ਲਈ ਸਾਰੇ ਮਹਾਰਾਜੇ ਦਾ ਪੁੱਤਰ ਨਹੀਂ ਮੰਨਦੇ ਸਨ। ਵੈਸੇ ਵੀ ਜਿੰਨਾ ਨੁਕਸਾਨ ਜਿੰਦਾਂ ਅਤੇ ਉਸ ਦੇ ਪੁੱਤਰ ਦਲੀਪ ਸਿੰਘ ਨੇ ਸਿੱਖ ਰਾਜ ਦਾ ਕੀਤਾ ਉਸ ਦੀ ਭਰਪਾਈ ਅੱਜ ਤੱਕ ਨਹੀਂ ਹੋਈ।