Baba Banda Singh Bahadur is called Father of Democracy

Baba Banda Singh Bahadur is called Father of Democracy


ਸ਼ਹੀਦੀ ਦਿਵਸ ਤੇ ਵਿਸ਼ੇਸ਼ (9 ਜੂਨ 1716)


Why Baba Banda Singh Bahadur is called Father of Democracy?


ਬਾਬਾ ਬੰਦਾ ਸਿੰਘ ਬਹਾਦਰ ਇੱਕ ਮਹਾਨ ਰਾਜਪੂਤ ਯੋਧਾ

ਬੰਦਾ ਸਿੰਘ ਬਹਾਦਰ ਨੇ ਬਹੁਤ ਸਾਰੇ ਓਹ ਕੰਮ ਕੀਤੇ ਜੋ ਦੁਨੀਆਂ ਵਿੱਚ ਪਹਿਲਾਂ ਕਦੇੰ ਨਹੀਂ ਹੋਏ ਸਨ

1. ਬਾਬਾ ਬੰਦਾ ਸਿੰਘ ਬਹਾਦਰ ਨੁੰ Father of Democracy ਕਿਹਾ ਜਾਂਦਾ ਹੈ ਕਿਉਂਕਿ ਉਸ ਨੇ ਰਾਜੇ ਦੀ ਥਾਂ ਬਾਬਾ ਬਾਜ਼ ਸਿੰਘ ਨੁੰ ਗੱਦੀ ਤੇ ਬਿਠਾਇਆ ਪਰ ਉਸ ਨੁੰ ਰਾਜੇ ਦੇ ਦਰਜੇ ਦੀ ਥਾਂ ਜਨਤਾ ਦਾ ਸੇਵਕ ਥਾਪਿਆ ਜਿਸ ਨੁੰ ਅੱਜਕਲ ਅਸੀਂ ਗਵਰਨਰ ਕਹਿੰਦੇ ਹਾਂ।

2. ਨਿਆਂ ਲਈ ਪੰਜ ਪੰਜ ਬੰਦਿਆਂ ਦੇ ਜਥੇ ਬਣਾਏ ਜੋ ਬਾਅਦ ਵਿੱਚ ਪੰਚਾਇਤ ਬਣ ਗਈ।

3. ਸਿੱਖ ਰਾਜ ਦਾ ਪਹਿਲਾ ਸਿੱਕਾ ਬਾਬਾ ਬੰਦਾ ਸਿੰਘ ਬਹਾਦਰ ਨੇ ਜਾਰੀ ਕੀਤਾ। ਜੋ ਕਿ ਆਪਣੀ ਵੱਖਰੀ ਪਛਾਣ ਰੱਖਦਾ ਸੀ।

ਸਿੱਕੇ ਦੇ ਇੱਕ ਪਾਸੇ ਲਿਖਿਆ ਹੁੰਦਾ ਸੀ

ਦੇਗੋ ਤੇਗ਼ੋ ਫ਼ਤਹਿ ਓ ਨੁਸਰਤਿ ਬੇ-ਦਿਰੰਗ।

ਯਾਫ਼ਤ ਅਜ ਨਾਨਕ ਗੁਰੂ ਗੋਬਿੰਦ ਸਿੰਘ।

ਅਰਥਾਤ- ਦੇਗ ਅਤੇ ਤੇਗ ਨਾਲ ਬੇਰੋਕ ਜਿੱਤ ਪ੍ਰਾਪਤ ਹੋਈ। ਇਹ ਸੱਭ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਸਦਕਾ ਹੈ।

ਖਾਲਸਾ ਰਾਜ ਵਿਚ ਇਕ ਵਖਰਾ ਸਿੱਕਾ ਚਲਾਇਆ, ਜਿਸਦੀ ਕੀਮਤ ਮੁਗਲਾਂ ਦੇ ਸਿਕੇ ਤੋਂ ਵਧ ਰਖੀ। ਸਿਕੇ ਉਤੇ ਫ਼ਾਰਸੀ ਵਿਚ ਖੁਦਵਾਇਆ,

ਸਿਕਾ ਜਦ ਬਰ ਹਰ ਦੋ ਆਲਮ,

ਤੇਗੇ ਨਾਨਕ ਵਹਿਬ ਅਸਤ

ਫਤਹਿ ਗੋਬਿੰਦ ਸਿੰਘ ਸ਼ਾਹਿ ਸ਼ਹਾਨ,

ਵਜ਼ਲਿ ਸਚਾ ਸਾਹਿਬ ਅਸਤ

ਇਹ ਸਿੱਕਾ ਦੋ ਜਹਾਨ ਦੇ ਵਾਲੀ ਦੇ ਨਾਮ ਤੇ ਜਾਰੀ ਕੀਤਾ ਗਿਆ ਹੈ। ਗੁਰੂ ਨਾਨਕ ਪਾਤਸ਼ਾਹ ਦੀ ਸ਼ਕਤੀ ਨਾਲ ਅਤੇ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਮਿਹਰ ਸਦਕਾ ਫਤਹਿ ਪ੍ਰਾਪਤ ਹੋਈ ਹੈ। ਇਹ ਸੱਚੇ ਪਾਤਸ਼ਾਹ ਦੇ ਕਾਰਨ ਮੁਮਕਿਨ ਹੋਇਆ ਹੈ ।

ਸਿਕੇ ਦੇ ਦੂਜੇ ਪਾਸੇ ਲਿਖਵਾਇਆ।

ਜਰਬ -ਬ-ਅਮਾਨ-ਦਾਹਿਰ -ਮੁਸਵਰਤ –ਸਹਿਰ, ਜ਼ੀਨਤ-ਤਖਤ-ਮੁਬਾਰਕ-ਬਖਤ

ਇਹ ਸਿੱਕਾ ਸੰਸਾਰ ਦੀ ਸ਼ਾਂਤੀ ਦੀ ਮੂਰਤ ਭਾਗਾਂ ਵਾਲੀ ਰਾਜਧਾਨੀ ਤੋਂ ਜਾਰੀ ਹੋਇਆ ਹੈਮੋਹਰਾਂ ਤੇ ਲਿਖਵਾਇਆ

ਦੇਗ ਤੇਗ ਫਤਹਿ ਨੁਸਰਤ ਬੇਦਰੰਗ, ਯਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ

ਸਿੱਖ ਰਾਜ ਦੇ ਪਹਿਲੇ ਸਿੱਕੇ ਬਾਬਾ ਬੰਦਾ ਸਿੰਘ ਬਹਾਦਰ ਨੇ 1710 ਵਿੱਚ ਜਾਰੀ ਕੀਤੇ। ਇਹ ਦੁਨੀਆਂ ਦੇ ਪਹਿਲੇ ਸਿੱਕੇ ਸਨ ਜੋ ਰਾਜੇ ਦੇ ਨਾਮ ਤੇ ਨਹੀਂ ਜਾਰੀ ਹੋਏ ਸਨ।18 ਵੀਂ ਸਦੀ ਵਿਚ ਹਾਦੀ ਕਾਮਵਨ ਖਾਨ ਦੁਆਰਾ ਰਚਿਤ ਕਿਤਾਬ ਤਾਜ਼ਾਕੀਰਤਸ ਸਲਾਤਿਨ ਏ ਚਘਤਾਈ ਵਿੱਚ ਵੀ ਜ਼ਿਕਰ ਆਉਂਦਾ ਹੈ।

4. ਆਪਣੇ ਰਾਜ ਵਿੱਚੋ ਜਿਮੀਂਦਾਰੀ ਪ੍ਰਥਾ ਖਤਮ ਕੀਤੀ ਅਤੇ ਜਮੀਨਾਂ ਗਰੀਬ ਮਜ਼ਾਰਿਆਂ ਦੇ ਨਾਮ ਲਿਖੀਆਂ ਹਾਲਾਂ ਕਿ ਤਕਰੀਬਨ ਸਾਰੀਆਂ ਜ਼ਮੀਨਾਂ ਦੇ ਮਾਲਕ ਰਾਜਪੂਤ ਅਤੇ ਮੁਸਲਮਾਨ ਸਨ ਪਰ ਬਾਬਾ ਬੰਦਾ ਸਿੰਘ ਬਹਾਦਰ ਵੀ ਰਾਜਪੂਤ ਹੋਣ ਕਰਕੇ ਬਹੁਤਾ ਵਿਦਰੋਹ ਨਹੀਂ ਹੋਇਆ।

5. ਆਕਾਲ ਤਖਤ ਸਾਹਿਬ ਦੀ ਸਿੱਖੀ ਮੋਹਰ ਜਾਰੀ ਕਰਵਾਈ ਜੋ ਅੱਜ ਤੱਕ ਚਲ ਰਹੀ ਹੈ।

6. ਮੋਹਰਾਂ ਅਤੇ ਸਿੱਕਿਆਂ ਤੇ ਗੁਰੂ ਸਾਹਿਬਾਨ ਦੇ ਸ਼ੁਕਰਾਨੇ ਅਤੇ ਰੱਬ ਦੀ ਰਜ਼ਾ ਵਾਲੇ ਅੱਖਰ ਲਿਖਵਾਏ ਜੋ ਦੁਨੀਆਂ ਵਿੱਚ ਪਹਿਲੀ ਵਾਰ ਹੋਇਆ ਸੀ। ਨਹੀਂ ਤੇ ਮੋਹਰਾਂ ਅਤੇ ਸਿੱਕਿਆਂ ਤੇ ਰਾਜੇ ਦਾ ਨਾਮ ਲਿਖਿਆ ਜਾਂਦਾ ਸੀ।

7. ਸਰਕਾਰੀ ਕਾਗਜ਼ਾਂ ਤੇ ਜਬਰ ਬ ਅਮਨ ਦਹਿਰ ਲਿਖਿਆ ਜਾਂਦਾ ਸੀ

ਜਰਬ -ਬ-ਅਮਾਨ-ਦਾਹਿਰ -ਮੁਸਵਰਤ

ਸਹਿਰ ਜ਼ੀਨਤ-ਤਖਤ-ਮੁਬਾਰਕ-ਬਖਤ

ਜਿਸ ਦਾ ਮਤਲਬ ਸੀ ਕਿ ਇਹ ਫੁਰਮਾਨ ਸੰਸਾਰ ਦੇ ਸ਼ਾਂਤੀ ਅਸਥਾਨ ਸ਼ਹਿਰਾਂ ਦੀ ਮੂਰਤ ਧੰਨਭਾਗੀ ਰਾਜਧਾਨੀ ਤੋਂ ਜਾਰੀ ਹੋਇਆ ਹੈ।ਮੋਹਰਾਂ ਤੇ ਲਿਖਵਾਇਆ ਦੇਗ ਤੇਗ ਫਤਹਿ ਨੁਸਰਤ ਬੇਦਰੰਗ, ਯਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ

ਸਰਹੰਦ ਫਤਹਿ ਹੋਣ ਤੋ ਬਾਦ ਬੰਦਾ ਸਿੰਘ ਨੇ ਇਕ ਨਵਾਂ ਸੰਮਤ ਆਰੰਭ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਨ ਹੇਠ ਸਥਾਪਤ ਇਹ ਪਹਿਲਾ ਸਿਖ ਰਾਜ ਪੂਰਨ ਧਰਮ ਨਿਰਪਖ ਰਾਜ ਸੀ। ਹਰ ਤਰਹ ਦੇ ਨਸ਼ਿਆਂ, ਅਫੀਮ ਤਮਾਕੂ,ਚਰਸ ਗਾਂਜਾਂ ਤੇ ਪਾਬੰਦੀ ਲਗਾਈ। ਔਰਤਾਂ, ਬਜੁਰਗਾਂ ਦੀ ਇਜ਼ਤ ਹਿਫ਼ਾਜ਼ਤ ਲਈ ਸੁਰਖਿਆ ਮੁਹਇਆ ਕਰਵਾਈ। ਜਾਤ, ਪਾਤ ਉਚ ਨੀਚ ਦੇ ਭੇਦ ਭਾਵ ਮਿਟਾਕੇ ਕਾਬਲੀਅਤ ਰਖਣ ਵਾਲੇ ਲੋਕਾਂ ਨੂੰ ਉਚੇ ਅਹੁਦੇ ਦਿਤੇ ਤੇ ਸਮਾਜਿਕ ਬਰਾਬਰੀ ਲਈ ਅਨੇਕ ਪ੍ਰਬੰਧ ਕੀਤੇ ਸਭ ਦਾ ਇਕੇ ਜਿਹਾ ਸਤਕਾਰ ਹੁੰਦਾ। ਗੁਰੂ ਗੋਬਿੰਦ ਸਿੰਘ ਜੀ ਕਰਕੇ ਰਾਜ ਦੀ ਭਾਸ਼ਾ ਫਾਰਸੀ ਰੱਖੀ ਗਈ। ਸਿੱਕਿਆਂ ਅਤੇ ਮੋਹਰਾਂ ਤੇ ਵੀ ਫਾਰਸੀ ਹੀ ਲਿਖੀ ਜਾਂਦੀ ਸੀ।

ਸਿੱਖ ਧਰਮ ਦੇ ਬਾਨੀ ਗੁਰੁ ਨਾਨਕ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਰਚੀ ਬਾਣੀ ਵਿੱਚ ਜਿਸ ਪ੍ਰਕਾਰ ਦੇ ਰਾਜ ਦੀ ਚਰਚਾ ਦੇਖਣ ਨੂੰ ਮਿਲਦੀ ਹੈ, ਉਸ ਦੀ ਸਥਾਪਨਾ ਸਿੰਘ ਸਾਹਿਬ ਭਾਈ ਬੰਦਾ ਸਿੰਘ ਬਹਾਦਰ ਜੀ ਦੁਆਰਾ ਹੋ ਗਈ ਸੀ। ਉਸ ਖਾਲਸਾ ਰਾਜ ਦੀ ਉਮਰ ਭਾਵੇਂ ਬਹੁਤ ਲੰਬੀ ਨਹੀਂ ਰਹੀ। ਪਰ ਉਸ ਥੋੜੇ ਜਹੇ ਸਮੇਂ ਵਿੱਚ ਖਾਲਸਾ ਰਾਜ ਦਾ ਜੋ ਮਾਡਲ ਪੇਸ਼ ਕੀਤਾ ਗਿਆ ਸੀ – ਉਹ ਦੁਨੀਆਂ ਦੇ ਪੂਰੇ ਇਤਿਹਾਸ ਵਿੱਚ ਨਾ ਤਾਂ ਪਹਿਲਾਂ ਕਦੇ ਵਾਪਰਿਆ ਸੀ ਅਤੇ ਨਾ ਹੀ ਬਾਅਦ ਵਿੱਚ ਵਾਪਰਿਆ ਹੈ।

ਉਸ ਕਾਲ ਵਿੱਚ ਖਾਲਸਾਈ ਫੌਜ਼ਾਂ ਨੇ ਕਰਨਾਲ ਤੋਂ ਲੈਕੇ ਲਾਹੌਰ ਤੱਕ ਦਾ ਜੋ ਇਲਾਕਾ ਜਿੱਤਿਆ, ਉਸ ਸਾਰੇ ਇਲਾਕੇ ਵਿੱਚ ਰਾਜ ਪ੍ਰਬੰਧ ਚਲਾਉਣ ਲਈ ਕਿਸੇ ਰਾਜੇ ਦੀ ਨਿਯੁਕਤੀ ਦੀ ਥਾਂ ਖਾਲਸਾ-ਪੰਚਾਇਤਾਂ ਨਿਯੁਕਤ ਕੀਤੀਆਂ ਗਈਆਂ। ਸਿੰਘ ਸਾਹਿਬ ਭਾਈ ਬੰਦਾ ਸਿੰਘ ਬਹਾਦਰ ਜੀ ਦੀ ਅਗਵਾਈ ਵਿੱਚ ਚੁੱਕਿਆ ਗਿਆ ਇਹ ਕਦਮ ਨਾ ਤਾਂ ਦੁਨੀਆਂ ਵਿੱਚ ਪਹਿਲਾਂ ਕਿਸੇ ਨੇ ਚੁੱਕਿਆ ਸੀ ਅਤੇ ਨਾ ਹੀ ਅੱਜ ਤੱਕ ਦੇ ਮਾਨਵੀ ਇਤਿਹਾਸ ਵਿੱਚ ਕਿਸੇ ਨੇ ਬਾਅਦ ਵਿੱਚ ਚੁੱਕਿਆ ਹੈ। ਪੂਰੇ ਮਾਨਵੀ ਇਤਿਹਾਸ ਵਿੱਚ ਇਹ ਪਹਿਲਾ ਲੋਕ ਰਾਜ (ਪੰਥਕ ਰਾਜ) ਸੀ।

ਬੰਦਾ ਸਿੰਘ ਬਹਾਦਰ ਇੱਕ ਮਹਾਨ ਯੋਧਾ ਜਿਸ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਵੇਗਾ। ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਧਰਮ ਲਈ ਅਤੇ ਦੁਨੀਆਂ ਲਈ ਉਹ ਕੰਮ ਕੀਤੇ ਜੋ ਪਹਿਲਾਂ ਕਦੀਂ ਨਹੀਂ ਹੋਏ ਸਨ ਅਤੇ ਸਮਾਜ ਨੂੰ ਸੁਚੱਜੇ ਢੰਗ ਨਾਲ ਚਲਾਉਣ ਬਹੁਤ ਜਰੂਰੀ ਸਨ। ਇਹ ਕੰਮ ਬਾਬਾ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸੌਂਪੇ ਸਨ ਜਾਂ ਬਾਬਾ ਜੀ ਦੀ ਆਪਣੀ ਸੋਚ ਸੀ ਇਸ ਦੇ ਪੁਖਤਾ ਸਬੂਤ ਨਹੀਂ ਮਿਲਦੇ।